Breaking News
Home / ਬਾਲੀਵੁੱਡ / ਕੀ ਫਾਤਿਮਾ ਦੀ ਵਜ੍ਹਾ ਕਰਕੇ ਹੋਇਆ ਆਮਿਰ ਖਾਨ ਤੇ ਕਿਰਨ ਰਾਉ ਦਾ ਤਲਾਕ?

ਕੀ ਫਾਤਿਮਾ ਦੀ ਵਜ੍ਹਾ ਕਰਕੇ ਹੋਇਆ ਆਮਿਰ ਖਾਨ ਤੇ ਕਿਰਨ ਰਾਉ ਦਾ ਤਲਾਕ?

ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਨੇ ਆਪਣੀ ਦੂਜੀ ਪਤਨੀ ਕਿਰਨ ਰਾਓ ਨਾਲ ਤਲਾਕ ਦਾ ਐਲਾਨ ਕਰ ਦਿੱਤਾ ਹੈ। ਦੋਵਾਂ ਨੇ ਆਪਸੀ ਰਜ਼ਾਮੰਦੀ ਨਾਲ 15 ਸਾਲ ਪੁਰਾਣੇ ਵਿਆਹ ਨੂੰ ਖ਼ਤਮ ਕਰ ਦਿੱਤਾ ਹੈ ਤੇ ਇਕ-ਦੂਜੇ ਤੋਂ ਵੱਖ ਹੋ ਗਏ ਹਨ। ਹਾਲਾਂਕਿ ਕੁਝ ਮਾਮਲਿਆਂ ’ਚ ਉਹ ਆਪਣੀ ਬਣਦੀ ਜ਼ਿੰਮੇਵਾਰੀ ਇਕੱਠਿਆਂ ਨਿਭਾਉਣਗੇ।

ਇਸ ਤੋਂ ਉਲਟ ਦੂਜੇ ਪਾਸੇ ਜਿਵੇਂ ਹੀ ਆਮਿਰ ਖ਼ਾਨ ਤੇ ਕਿਰਨ ਰਾਓ ਨੇ ਤਲਾਕ ਦਾ ਐਲਾਨ ਕੀਤਾ ਤਾਂ ਸੋਸ਼ਲ ਮੀਡੀਆ ’ਤੇ ਆਮਿਰ ਖ਼ਾਨ ਦਾ ਮਜ਼ਾਕ ਉੱਡਣਾ ਸ਼ੁਰੂ ਹੋ ਗਿਆ। ਲੋਕਾਂ ਵਲੋਂ ਮੀਮਜ਼ ਬਣਾ ਕੇ ਆਮਿਰ ਖ਼ਾਨ ’ਤੇ ਨਿ ਸ਼ਾ ਨਾ ਵਿੰਨ੍ਹਿਆ ਜਾ ਰਿਹਾ ਹੈ। ਆਓ ਤੁਹਾਨੂੰ ਵੀ ਦਿਖਾਉਂਦੇ ਹਾਂ ਕੁਝ ਮੀਮਜ਼–


15 ਸਾਲਾਂ ਬਾਅਦ ਆਮਿਰ ਖ਼ਾਨ ਅਤੇ ਕਿਰਨ ਰਾਓ ਨੇ ਆਪਣੇ ਰਿਸ਼ਤੇ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ। ਆਮਿਰ ਅਤੇ ਕਿਰਨ ਨੇ ਇੱਕ ਸਾਂਝੇ ਬਿਆਨ ‘ਚ ਐਲਾਨ ਕੀਤਾ ਹੈ ਕਿ ਹੁਣ ਦੋਵਾਂ ਦੇ ਰਸਤੇ ਵੱਖਰੇ ਹੋ ਰਹੇ ਹਨ। ਦੋਵੇਂ ਹੁਣ ਆਪਣੀ ਜ਼ਿੰਦਗੀ ਨੂੰ ਪਤੀ-ਪਤਨੀ ਦੀ ਬਜਾਏ ਵੱਖ-ਵੱਖ ਤੌਰ ‘ਤੇ ਜਿਊਣਗੇ। ਇਹ ਖ਼ਬਰ ਦੋਵਾਂ ਦੇ ਪ੍ਰਸ਼ੰਸਕਾਂ ਲਈ ਹੈਰਾਨ ਕਰਨ ਵਾਲੀ ਹੈ।


ਆਮਿਰ ਖ਼ਾਨ ਤੇ ਕਿਰਨ ਰਾਓ ਨੇ ਵੱਖ ਹੋਣ ਦਾ ਕੀਤਾ ਐਲਾਨ
ਆਮਿਰ ਖ਼ਾਨ ਅਤੇ ਕਿਰਨ ਰਾਓ ਨੇ ਆਪਣੇ ਬਿਆਨ ਵਿਚ ਲਿਖਿਆ, ”ਇਨ੍ਹਾਂ 15 ਖੂਬਸੂਰਤ ਸਾਲਾਂ ਵਿਚ ਅਸੀਂ ਜ਼ਿੰਦਗੀ ਭਰ ਦਾ ਤਜ਼ੁਰਬਾ, ਆਨੰਦ ਅਤੇ ਖੁਸ਼ੀ ਨੂੰ ਸਾਂਝਾ ਕੀਤਾ ਹੈ। ਸਾਡਾ ਰਿਸ਼ਤਾ ਸਿਰਫ਼ ਵਿਸ਼ਵਾਸ, ਸਤਿਕਾਰ ਅਤੇ ਪਿਆਰ ਵਿਚ ਵਧਿਆ ਹੈ।


ਹੁਣ ਅਸੀਂ ਆਪਣੀ ਜ਼ਿੰਦਗੀ ਵਿਚ ਇਕ ਨਵਾਂ ਅਧਿਆਇ ਸ਼ੁਰੂ ਕਰਨਾ ਚਾਹੁੰਦੇ ਹਾਂ। ਪਤੀ-ਪਤਨੀ ਦੇ ਤੌਰ ‘ਤੇ ਨਹੀਂ ਪਰ ਸਹਿ-ਮਾਤਾ-ਪਿਤਾ ਅਤੇ ਪਰਿਵਾਰ ਦੇ ਰੂਪ ਵਿਚ। ਅਸੀਂ ਕੁਝ ਸਮੇਂ ਪਹਿਲਾਂ ਵੱਖ ਹੋਣ ਦੀ ਯੋਜਨਾ ਸ਼ੁਰੂ ਕੀਤੀ ਸੀ। ਹੁਣ ਇਸ ਨੂੰ ਰਸਮੀ ਬਣਾਉਣ ਵਿਚ ਸਹਿਜ ਮਹਿਸੂਸ ਕਰ ਰਹੇ ਹਾਂ।”


ਭਵਿੱਖ ਵਿਚ ਮਿਲ ਕੇ ਕਰੇਗਾ ਕੰਮ
ਉਸ ਨੇ ਅੱਗੇ ਲਿਖਿਆ, ”ਅਸੀਂ ਦੋਵੇਂ ਵੱਖ-ਵੱਖ ਰਹਿਣ ਦੇ ਬਾਵਜੂਦ ਆਪਣੇ ਜੀਵਨ ਨੂੰ ਇਕ ਵਿਸਤਾਰਿਤ ਪਰਿਵਾਰ ਦੀ ਤਰ੍ਹਾਂ ਸਾਂਝਾ ਕਰਾਂਗੇ। ਅਸੀਂ ਆਪਣੇ ਬੇਟੇ ਆਜ਼ਾਦ ਦੇ ਪ੍ਰਤੀ ਸਮਰਪਿਤ ਮਾਤਾ-ਪਿਤਾ ਹਾਂ, ਜਿਸ ਦਾ ਪਾਲਣ-ਪੋਸ਼ਣ ਅਸੀਂ ਮਿਲ ਕੇ ਕਰਾਂਗੇ।


ਅਸੀਂ ਫ਼ਿਲਮਾਂ, ਪਾਨੀ ਫਾਉਂਡੇਸ਼ਨ ਅਤੇ ਹੋਰ ਪ੍ਰਾਜੈਕਟਾਂ ਵਿਚ ਵੀ ਸਹਿਯੋਗੀ ਦੇ ਤੌਰ ‘ਤੇ ਕੰਮ ਕਰਨਾ ਜਾਰੀ ਰੱਖਾਂਗੇ, ਜਿਸ ਦੇ ਬਾਰੇ ਅਸੀਂ ਦਿਲ ਤੋਂ ਪਰਵਾਹ ਕਰਦੇ ਹਾਂ।”


ਪਰਿਵਾਰ ਨੂੰ ਕਿਹਾ ਧੰਨਵਾਦ
”ਸਾਡੇ ਰਿਸ਼ਤੇ ਵਿਚ ਨਿਰੰਤਰ ਸਮਰਥਨ ਤੇ ਸਮਝ ਲਈ ਸਾਡੇ ਪਰਿਵਾਰਾਂ ਅਤੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ, ਜਿਨ੍ਹਾਂ ਦੇ ਬਗੈਰ ਅਸੀਂ ਇਹ ਕਦਮ ਚੁੱਕਣਾ ਇੰਨਾ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਅਸੀਂ ਆਪਣੇ ਸ਼ੁਭਚਿੰਤਕਾਂ ਨੂੰ ਸ਼ੁੱਭ ਕਾਮਨਾਵਾਂ ਅਤੇ ਆਸ਼ੀਰਵਾਦ ਦੇਣ ਦੀ ਉਮੀਦ ਕਰਦੇ ਹਾਂ। ਸਾਨੂੰ ਉਮੀਦ ਹੈ ਕਿ ਸਾਡੀ ਵਾਂਗ ਤੁਸੀਂ ਇਸ ਤਲਾਕ ਨੂੰ ਅੰਤ ਦੇ ਰੂਪ ਵਿਚ ਨਹੀਂ ਦੇਖੋਗੇ ਸਗੋ ਇੱਕ ਨਵੀਂ ਯਾਤਰਾ ਦੀ ਸ਼ੁਰੂਆਤ ਵਜੋਂ ਵੇਖੋਗੇ। ਧੰਨਵਾਦ ਅਤੇ ਪਿਆਰ, ਕਿਰਨ ਅਤੇ ਆਮਿਰ।”


‘ਲਗਾਨ’ ਦੇ ਸੈੱਟ ‘ਤੇ ਹੋਈ ਸੀ ਮੁਲਾਕਾਤ
ਦੱਸ ਦੇਈਏ ਕਿ ਆਮਿਰ ਖ਼ਾਨ ਅਤੇ ਕਿਰਨ ਰਾਓ ਫ਼ਿਲਮ ‘ਲਗਾਨ’ ਦੇ ਸੈੱਟ ‘ਤੇ ਮਿਲੇ ਸਨ। ਇਸ ਦੌਰਾਨ ਦੋਹਾਂ ਨੂੰ ਪਿਆਰ ਹੋ ਗਿਆ ਅਤੇ ਦੋਹਾਂ ਨੇ 28 ਦਸੰਬਰ 2005 ਨੂੰ ਵਿਆਹ ਕਰਵਾ ਲਿਆ। ਸਰੋਗੇਸੀ ਦੀ ਮਦਦ ਨਾਲ ਦੋਵਾਂ ਨੇ ਆਪਣੇ ਬੇਟੇ ਆਜ਼ਾਦ ਦਾ ਸਵਾਗਤ ਕੀਤਾ ਸੀ।


15 ਸਾਲ ਦੇ ਇਸ ਵਿਆਹ ‘ਚ ਕਿਰਨ ਅਤੇ ਆਮਿਰ ਨੇ ਕਈ ਉਤਰਾਅ-ਚੜਾਅ ਦੇਖੇ ਹਨ ਅਤੇ ਇਕੱਠੇ ਕਈ ਚੀਜ਼ਾਂ ਦਾ ਮਿਲ ਕੇ ਸਾਹਮਣਾ ਕੀਤਾ ਹੈ। ਕਿਰਨ ਤੋਂ ਪਹਿਲਾਂ ਆਮਿਰ ਖ਼ਾਨ ਦਾ ਵਿਆਹ ਰੀਨਾ ਦੱਤਾ ਨਾਲ ਹੋਇਆ ਸੀ।



About admin

Check Also

50 ਲੱਖ ਦੀ ਸਾੜੀ ਪਹਿਨ ਰਾਜ ਕੁੰਦਰਾ ਦੀ ਦੁਲਹਨ ਬਣੀ ਸੀ ਸ਼ਿਲਪਾ, ਵਿਆਹ ‘ਚ ਕੱਟਿਆ ਸੀ 80 ਕਿਲੋ ਦਾ ਕੇਕ

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈਟੀ ਨੇ ਲੰਡਨ ਦੇ ਬਿਜ਼ਨੈਸਮੈਨ ਰਾਜ ਕੁੰਦਰਾ ਨਾਲ ਵਿਆਹ …

%d bloggers like this: