Breaking News
Home / ਬਾਲੀਵੁੱਡ / ਮੰਦਿਰਾ ਬੇਦੀ ਨੇ ਖ਼ੁਦ ਚੁੱਕੀ ਪਤੀ ਰਾਜ ਕੌਸ਼ਲ ਦੀ ਅਰਥੀ

ਮੰਦਿਰਾ ਬੇਦੀ ਨੇ ਖ਼ੁਦ ਚੁੱਕੀ ਪਤੀ ਰਾਜ ਕੌਸ਼ਲ ਦੀ ਅਰਥੀ

ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਹੈ। ਉਹ 50 ਸਾਲਾਂ ਦੇ ਸਨ। ਉਹਨਾਂ ਦੇ ਦਿਹਾਂਤ ਤੋਂ ਬਾਅਦ ਬਾਲੀਵੁੱਡ ਦੇ ਸਿਤਾਰੇ ਮੰਦਿਰਾ ਨੂੰ ਸਹਾਰਾ ਦੇਣ ਲਈ ਉਸ ਦੇ ਘਰ ਪਹੁੰਚ ਰਹੇ ਹਨ। ਇਸ ਤੋਂ ਪਹਿਲਾਂ ਰਾਜ ਦੇ ਸੰਸਕਾਰ ਮੌਕੇ ਵੀ ਲੋਕਾਂ ਦੀ ਕਾਫ਼ੀ ਭੀੜ ਦੇਖਣ ਨੂੰ ਮਿਲੀ।

ਇਸੇ ਦੌਰਾਨ ਇੱਕ ਵੀਡੀਓ ਖ਼ੂਬ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਰਾਜ ਨੂੰ ਸ਼ਮਸ਼ਾਨਘਾਟ ਲਿਜਾਂਦੇ ਹੋਏ ਕੁਝ ਲੋਕਾਂ ਦੇ ਨਾਲ ਮੰਦਿਰਾ ਨੂੰ ਵੀ ਅਰਥੀ ਨੂੰ ਉਠਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਮੰਦਿਰਾ ਬੇਦੀ ਇਸ ਦੌਰਾਨ ਕਾਫ਼ੀ ਟੁੱਟੀ ਹੋਈ ਦਿਖਾਈ ਦਿੱਤੀ। ਉਸ ਦੀਆਂ ਅੰਤਿਮ ਰਸਮਾਂ ਦੀਆਂ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਤੁਹਾਨੂੰ ਦੱਸ ਦਿੰਦੇ ਹਾਂ ਕਿ ਮੰਦਿਰਾ ਬੇਦੀ ਅਤੇ ਰਾਜ ਦੀ ਜੋੜੀ ਬਾਲੀਵੁੱਡ ਦੀ ਸਭ ਤੋਂ ਪਿਆਰੀ ਜੋੜੀ ਸੀ।

ਦੋਹਾਂ ਦੀ ਪਹਿਲੀ ਮੁਲਾਕਾਤ ਮੁਕੁਲ ਆਨੰਦ ਦੇ ਘਰ ਵਿੱਚ ਹੋਈ ਸੀ। ਮੰਦਿਰਾ ਉੱਥੇ ਆਡੀਸ਼ਨ ਦੇਣ ਪਹੁੰਚੀ ਸੀ ਅਤੇ ਰਾਜ ਮੁਕੁਲ ਆਨੰਦ ਦੇ ਸਹਾਇਕ ਦੇ ਰੂਪ ਵਿੱਚ ਕੰਮ ਕਰ ਰਹੇ ਸਨ। ਇਥੋਂ ਹੀ ਦੋਵਾਂ ਦੇ ਪਿਆਰ ਦੀ ਸ਼ੁਰੂਆਤ ਹੋਈ ਸੀ। ਮੰਦਿਰਾ 14 ਫਰਵਰੀ 1999 ਵਿੱਚ ਰਾਜ ਦੇ ਨਾਲ ਵਿਆਹ ਦੇ ਬੰਧਣ ‘ਚ ਬੱਝੀ ਸੀ।

About admin

Check Also

50 ਲੱਖ ਦੀ ਸਾੜੀ ਪਹਿਨ ਰਾਜ ਕੁੰਦਰਾ ਦੀ ਦੁਲਹਨ ਬਣੀ ਸੀ ਸ਼ਿਲਪਾ, ਵਿਆਹ ‘ਚ ਕੱਟਿਆ ਸੀ 80 ਕਿਲੋ ਦਾ ਕੇਕ

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈਟੀ ਨੇ ਲੰਡਨ ਦੇ ਬਿਜ਼ਨੈਸਮੈਨ ਰਾਜ ਕੁੰਦਰਾ ਨਾਲ ਵਿਆਹ …

%d bloggers like this: