Breaking News
Home / ਵਿਦੇਸ਼ / Elly Mangat ਦੀ 4 ਕਰੋੜ ਦੀ ਘੜੀ ਤੇ Karan Aujla ਦੀਆਂ 3 ਲੱਖ ਦੀਆਂ ਐਨਕਾਂ, ਵੇਖੋ ਇੰਨੇ ਮਹਿੰਗੇ ਨੇ ਗਾਇਕਾਂ ਦੇ ਸ਼ੌਂਕ

Elly Mangat ਦੀ 4 ਕਰੋੜ ਦੀ ਘੜੀ ਤੇ Karan Aujla ਦੀਆਂ 3 ਲੱਖ ਦੀਆਂ ਐਨਕਾਂ, ਵੇਖੋ ਇੰਨੇ ਮਹਿੰਗੇ ਨੇ ਗਾਇਕਾਂ ਦੇ ਸ਼ੌਂਕ

Elly Mangat ਦੀ 4 ਕਰੋੜ ਦੀ ਘੜੀ ਤੇ Karan Aujla ਦੀਆਂ 3 ਲੱਖ ਦੀਆਂ ਐਨਕਾਂ, ਵੇਖੋ ਇੰਨੇ ਮਹਿੰਗੇ ਨੇ ਗਾਇਕਾਂ ਦੇ ਸ਼ੌਂਕ

ਚੰਡੀਗੜ੍ਹ (ਬਿਊਰੋ)– ‘ਖੁੱਲ੍ਹੇ ਖਾਤੇ ਰੱਖੇ ਯਾਰੀਆਂ ਪਗਾਉਣ ਨੂੰ, ਮਰੂ-ਮਰੂ ਕਰਕੇ ਨੀਂ ਟਾਈਮ ਕੱਢੀਦੇ’ ਇਹ ਗੱਲ ਪੰਜਾਬੀ ਕਲਾਕਾਰਾਂ ’ਤੇ ਬਿਲਕੁਲ ਢੁੱਕਦੀ ਹੈ, ਜੋ ਆਪਣੇ ਮਹਿੰਗੇ ਸ਼ੌਕਾਂ ਕਾਰਨ ਜਾਣੇ ਜਾਂਦੇ ਹਨ। ਅਸੀਂ ਗਾਇਕਾਂ ਨੂੰ ਅਕਸਰ ਮਹਿੰਗੀਆਂ ਚੀਜ਼ਾਂ ਪਹਿਨੇ ਦੇਖਦੇ ਹਾਂ।

ਅੱਜ ਤੁਹਾਨੂੰ ਅਜਿਹੇ ਹੀ ਗਾਇਕਾਂ ਵਲੋਂ ਪਹਿਨੀਆਂ ਕੁਝ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਬੇਹੱਦ ਮਹਿੰਗੀਆਂ ਹਨ ਤੇ ਕੋਈ ਆਮ ਵਿਅਕਤੀ ਇਨ੍ਹਾਂ ਨੂੰ ਖਰੀਦਣ ਤੋਂ ਪਹਿਲਾਂ 100 ਵਾਰ ਸੋਚੇਗਾ।

ਸਭ ਤੋਂ ਪਹਿਲਾਂ ਗੱਲ ਆਉਂਦੀ ਹੈ ਐਲੀ ਮਾਂਗਟ ਦੀ। ਐਲੀ ਮਾਂਗਟ ਨੇ ਇਸ ਤਸਵੀਰ ’ਚ ਜੋ ਘੜੀ ਪਹਿਨੀ ਹੈ, ਉਹ ਸਾਢੇ 5 ਲੱਖ ਡਾਲਰ ਦੀ ਹੈ। ਹੁਬਲਟ ਬ੍ਰਾਂਡ ਦੀ ਇਸ ਘੜੀ ਦੀ ਭਾਰਤ ’ਚ ਕੀਮਤ 4 ਕਰੋੜ ਤੋਂ ਵੱਧ ਹੈ। ਇਹ ਘੜੀ ਐਲੀ ਮਾਂਗਟ ਨੇ ਕਿਸ਼ਤਾਂ ’ਤੇ ਲਈ ਹੈ ਤੇ ਇਸ ਗੱਲ ਦਾ ਖ਼ੁਲਾਸਾ ਉਨ੍ਹਾਂ ਨੇ ਸਾਡੇ ਨਾਲ ਇੰਟਰਵਿਊ ਦੌਰਾਨ ਕੀਤਾ ਸੀ।ਉਥੇ ਕਰਨ ਔਜਲਾ ਦੇ ਇਸ ਸਟਾਈਲ ਨੂੰ ਕੈਰੀ ਕਰਨ ਦੀ ਕੀਮਤ 34 ਲੱਖ ਰੁਪਏ ਹੈ। ਕਰਨ ਨੇ ਇਸ ਤਸਵੀਰ ’ਚ ਕਾਰਟੀਅਰ ਦੀ 30 ਲੱਖ ਰੁਪਏ ਦੀ ਘੜੀ ਪਹਿਨੀ ਹੈ। ਨਾਲ ਹੀ ਕਾਰਟੀਅਰ ਦੀਆਂ 3 ਲੱਖ ਤੋਂ ਵੱਧ ਕੀਮਤ ਦੀਆਂ ਐਨਕਾਂ ਵੀ ਪਹਿਨ ਰੱਖੀਆਂ ਹਨ।

ਪਾਕਿਸਤਾਨੀ ਮੂਲ ਦੇ ਪੰਜਾਬੀ ਗਾਇਕ ਇਮਰਾਨ ਖ਼ਾਨ ਨੇ ਇਸ ਤਸਵੀਰ ’ਚ 23 ਲੱਖ ਰੁਪਏ ਦੀ ਰੋਲੈਕਸ ਦੀ ਘੜੀ ਪਹਿਨ ਰੱਖੀ ਹੈ ਨਾਲ ਹੀ ਉਨ੍ਹਾਂ ਦੀ ਜੈਕੇਟ ਦੀ ਕੀਮਤ ਡੇਢ ਲੱਖ ਤੋਂ ਵੱਧ ਹੈ।

ਇਨ੍ਹਾਂ ਤੋਂ ਇਲਾਵਾ ਵੀ ਹੋਰ ਬਹੁਤ ਸਾਰੇ ਗਾਇਕ ਹਨ, ਜਿਨ੍ਹਾਂ ਵਲੋਂ ਪਹਿਨੀਆਂ ਚੀਜ਼ਾਂ ਦੀ ਲਿਸਟ ਹੇਠ ਲਿਖੇ ਅਨੁਸਾਰ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਸਾਰਾ ਡਾਟਾ PBFITS ਦੇ ਇੰਸਟਾਗ੍ਰਾਮ ਪੇਜ ਤੋਂ ਲਿਆ ਗਿਆ ਹੈ, ਜਿਨ੍ਹਾਂ ਨੇ ਹੋਰ ਵੀ ਕਲਾਕਾਰਾਂ ਦੇ ਸਟਾਈਲ ਨੂੰ ਬ੍ਰੇਕਡਾਊਨ ਕੀਤਾ ਹੈ।

About admin

Check Also

ਬ੍ਰਿਟਨੀ ਸਪੀਅਰਜ਼ ਨੂੰ ਅਦਾਲਤ ਨੇ ਦਿੱਤਾ ਵੱਡਾ ਝਟਕਾ, ਪਿਤਾ ਕੋਲ ਹੀ ਰਹੇਗੀ ਗਾਇਕਾ ਦੀ ਸਰਪ੍ਰਸਤੀ

ਅਮਰੀਕੀ ਪੌਪ ਗਾਇਕਾ ਬ੍ਰਿਟਨੀ ਸਪੀਅਰਸ ਤੇ ਉਸ ਦੇ ਪਿਤਾ ਵਿਚਕਾਰ ਵਿਵਾਦ ਅੰਤਰਰਾਸ਼ਟਰੀ ਮੀਡੀਆ ’ਚ ਛਾਇਆ …

%d bloggers like this: