Breaking News
Home / ਬਾਲੀਵੁੱਡ / ਪ੍ਰਿਅੰਕਾ ਚੋਪੜਾ ਦੀ ਡਰੈੱਸ ਦੀ ਕੀਮਤ ਜਾਣ ਤੁਸੀਂ ਵੀ ਹੋਵੋਗੇ ਹੈਰਾਨ

ਪ੍ਰਿਅੰਕਾ ਚੋਪੜਾ ਦੀ ਡਰੈੱਸ ਦੀ ਕੀਮਤ ਜਾਣ ਤੁਸੀਂ ਵੀ ਹੋਵੋਗੇ ਹੈਰਾਨ

ਬਾਲੀਵੁੱਡ-ਹਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਐਤਵਾਰ ਨੂੰ ਨਿਊਯਾਰਕ ’ਚ ਪ੍ਰਾਈਡ ਪਰੇਡ ’ਚ ਹਿੱਸਾ ਲਿਆ। ਇਸ ਮੌਕੇ ’ਤੇ ਸਫੈਦ ਰੰਗ ਦੀ ਡਰੈੱਸ ’ਚ ਪ੍ਰਿਅੰਕਾ ਬੇਹੱਦ ਖ਼ੂਬਸੂਰਤ ਲੱਗ ਰਹੀ ਸੀ।

ਪ੍ਰਿਅੰਕਾ ਚੋਪੜਾ ਨੇ ਇਸ ਪਰੇਡ ’ਚ ਸ਼ਾਮਲ ਹੋਣ ਦੀ ਜਾਣਕਾਰੀ ਇੰਸਟਾਗ੍ਰਾਮ ’ਤੇ ਤਸਵੀਰ ਸਾਂਝੀ ਕਰਕੇ ਦਿੱਤੀ ਸੀ। ਪ੍ਰਿਅੰਕਾ ਨੇ ਤਸਵੀਰ ਸਾਂਝੀ ਕਰਕੇ ਕੈਪਸ਼ਨ ’ਚ ਲਿਖਿਆ, ‘ਫੀਲਿੰਗ ਦਿ ਲਵ ਇਨ ਨਿਊ ਯਾਰਕ ਸਿਟੀ… ਹੈਪੀ ਪ੍ਰਾਈਡ।’

ਪ੍ਰਿਅੰਕਾ ਚੋਪੜਾ ਨੇ ਨਿਊਯਾਰਕ ’ਚ ਪ੍ਰਾਈਡ ਪਰੇਡ ’ਚ ਸ਼ਾਮਲ ਹੋਣ ਲਈ ਫੁੱਲ ਸਲੀਵ ਟਾਪ ਤੇ ਹਾਈ ਸਲਿਟ ਸਕਰਟ ਪਹਿਨੀ ਸੀ। ਸਫੈਦ ਰੰਗ ਦੀ ਇਸ ਖ਼ੂਬਸੂਰਤ ਡਰੈੱਸ ਨਾਲ ਮੈਚਿੰਗ ਦਾ ਪੀਵੀਸ ਹੀਲਜ਼ ਪਹਿਨਿਆ ਸੀ

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪ੍ਰਿਅੰਕਾ ਚੋਪੜਾ ਦਾ ਇਹ ਟਾਪ ਏਰੌਨ ਇੰਟਰਨੈਸ਼ਨਲ ਬ੍ਰਾਂਡ ਦਾ ਹੈ ਤੇ ਇਸ ਦੀ ਕੀਮਤ 17 ਹਜ਼ਾਰ 256 ਰੁਪਏ ਹੈ, ਜਦਕਿ ਸਕਰਟ 20 ਹਜ਼ਾਰ 263 ਰੁਪਏ ਦੀ ਹੈ

ਪ੍ਰਿਅੰਕਾ ਹੱਥਾਂ ’ਚ ਹੈਵੀ ਗੋਲਡ ਬ੍ਰੇਸਲੇਟ ਤੇ ਮੁੰਦਰੀਆਂ ਤੋਂ ਇਲਾਵਾ ਸੋਨੇ ਦੀ ਘੜੀ ਪਹਿਨ ਕੇ ਬੇਹੱਦ ਖੂਬਸੂਰਤ ਲੱਗ ਰਹੀ ਸੀ। ਹਾਲੀਵੁੱਡ ਬ੍ਰਾਂਡ ਦੇ ਕਈ ਡਿਜ਼ਾਈਨਰ ਤੇ ਸਿਤਾਰੇ ਪ੍ਰਿਅੰਕਾ ਚੋਪੜਾ ਦੇ ਲੁੱਕ ਦੀ ਤਾਰੀਫ਼ ਕਰ ਰਹੇ ਹਨ।

About admin

Check Also

50 ਲੱਖ ਦੀ ਸਾੜੀ ਪਹਿਨ ਰਾਜ ਕੁੰਦਰਾ ਦੀ ਦੁਲਹਨ ਬਣੀ ਸੀ ਸ਼ਿਲਪਾ, ਵਿਆਹ ‘ਚ ਕੱਟਿਆ ਸੀ 80 ਕਿਲੋ ਦਾ ਕੇਕ

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈਟੀ ਨੇ ਲੰਡਨ ਦੇ ਬਿਜ਼ਨੈਸਮੈਨ ਰਾਜ ਕੁੰਦਰਾ ਨਾਲ ਵਿਆਹ …

%d bloggers like this: