Breaking News
Home / ਬਾਲੀਵੁੱਡ / ਬ੍ਰਿਟਨੀ ਸਪੀਅਰਸ ਨੇ ਪਿਤਾ ’ਤੇ ਲਗਾਏ ਗੰਭੀਰ ਦੋਸ਼, ‘ਡ ਰੱ ਗ ਸ ਦਿੱਤਾ, ਵਿਆਹ ਤੇ ਬੱਚਾ ਪੈਦਾ ਕਰਨ ’ਤੇ ਲਾਈ ਰੋਕ’

ਬ੍ਰਿਟਨੀ ਸਪੀਅਰਸ ਨੇ ਪਿਤਾ ’ਤੇ ਲਗਾਏ ਗੰਭੀਰ ਦੋਸ਼, ‘ਡ ਰੱ ਗ ਸ ਦਿੱਤਾ, ਵਿਆਹ ਤੇ ਬੱਚਾ ਪੈਦਾ ਕਰਨ ’ਤੇ ਲਾਈ ਰੋਕ’

ਗ੍ਰੈਮੀ ਐਵਾਰਡ ਜੇਤੂ ਗਾਇਕਾ ਬ੍ਰਿਟਨੀ ਸਪੀਅਰਸ ਨੇ ਆਪਣੀ ਦੇਖ-ਰੇਖ ਤੇ ਸਾਂਭ-ਸੰਭਾਲ ਨੂੰ ਲੈ ਕੇ ਅਦਾਲਤ ਸਾਹਮਣੇ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਲਗਭਗ 13 ਸਾਲਾਂ ਤੋਂ ਬ੍ਰਿਟਨੀ ਆਪਣੇ ਪਿਤਾ ਜੇਮਸ ਪੀ ਸਪੀਅਰਸ ਦੀ ਦੇਖ-ਰੇਖ ’ਚ ਹੈ। ਉਹੀ ਉਸ ਦੇ ਕਰੀਅਰ ਤੇ ਜ਼ਿੰਦਗੀ ਨੂੰ ਲੈ ਕੇ ਫ਼ੈਸਲੇ ਕਰਦੇ ਹਨ। ਬ੍ਰਿਟਨੀ ਨੇ ਅਮਰੀਕਾ ਦੇ ਲਾਂਸ ਏਂਜਲਸ ਦੀ ਅਦਾਲਤ ’ਚ ਕਿਹਾ ਕਿ ਉਸ ਦੀ ਇਸ ਅਪਮਾਨਜਨਕ ਦੇਖ-ਰੇਖ ਨੂੰ ਖ਼ਤਮ ਕੀਤਾ ਜਾਵੇ।

ਅਸਲ ’ਚ ਬ੍ਰਿਟਨੀ ਆਪਣੇ ਪਿਤਾ ਦੀ ਦੇਖ-ਰੇਖ ’ਚ ਨਹੀਂ ਰਹਿਣਾ ਚਾਹੁੰਦੀ ਹੈ। ਉਸ ਦਾ ਇਹ ਮਾਮਲਾ ਹੁਣ ਅਮਰੀਕਾ ’ਚ ਇਕ ਮੁਹਿੰਮ ਦੀ ਸ਼ਕਲ ਲੈ ਚੁੱਕਾ ਹੈ ਤੇ ਇਹ ਪੂਰੀ ਦੁਨੀਆ ’ਚ ਫੈਲ ਰਿਹਾ ਹੈ। ਇਸ ਨੂੰ ‘ਫ੍ਰੀ ਬ੍ਰਿਟਨੀ ਮੂਵਮੈਂਟ’ ਦਾ ਨਾਂ ਦਿੱਤਾ ਗਿਆ ਹੈ। ਇਸ ਮੂਵਮੈਂਟ ਨੂੰ ਅਦਾਕਾਰਾ ਰਿਆ ਚੱਕਰਵਰਤੀ ਨੇ ਵੀ ਸਮਰਥਨ ਕੀਤਾ ਹੈ।

ਆਪਣੀ ਜ਼ਿੰਦਗੀ ਵਾਪਸ ਚਾਹੁੰਦੀ ਹਾਂ : ਬ੍ਰਿਟਨੀ
ਬ੍ਰਿਟਨੀ ਨੇ ਜੱਜ ਨੂੰ ਕਿਹਾ, ‘ਪਿਛਲੇ 13 ਸਾਲਾਂ ਤੋਂ ਉਸ ਨੂੰ ਜ਼ ਬ ਰ ਦ ਸ ਤੀ ਡ ਰੱ ਗ ਸ ਦਿੱਤਾ ਗਿਆ। ਉਸ ਦੀ ਇੱਛਾ ਦੇ ਵਿਰੁੱਧ ਕੰਮ ਕਰਨ ਨੂੰ ਮਜਬੂਰ ਕੀਤਾ ਗਿਆ। ਇੰਨਾ ਹੀ ਨਹੀਂ, ਉਸ ਨੂੰ ਬਰਥ ਕੰਟਰੋਲ ਡਿਵਾਈਸ ਆਪਣੇ ਸਰੀਰ ਤੋਂ ਹਟਾਉਣ ਤੋਂ ਵੀ ਰੋਕਿਆ ਗਿਆ। ਮੈਂ ਇਸ ਦੇਖ-ਰੇਖ ’ਚ ਦੁਖੀ ਹਾਂ। ਮੈਂ ਕਮਜ਼ੋਰ ਹਾਂ ਤੇ ਤਣਾਅ ’ਚ ਹਾਂ। ਮੈਂ ਆਪਣੀ ਜ਼ਿੰਦਗੀ ਵਾਪਸ ਚਾਹੁੰਦੀ ਹਾਂ। ਜੇਕਰ ਮੈਂ ਕੰਮ ਕਰ ਸਕਦੀ ਹਾਂ ਤਾਂ ਮੈਨੂੰ ਦੇਖ-ਰੇਖ ’ਚ ਨਹੀਂ ਰਹਿਣਾ ਚਾਹੀਦਾ। ਮੈਂ ਇਸ ਦੇਖ-ਰੇਖ ਨੂੰ ਅਪ ਮਾਨ ਜ ਨਕ ਮੰਨਦੀ ਹਾਂ। ਮੈਂ ਇੰਝ ਮਹਿਸੂਸ ਨਹੀਂ ਕਰਦੀ ਕਿ ਮੈਂ ਪੂਰੀ ਜ਼ਿੰਦਗੀ ਜੀਅ ਰਹੀ ਹਾਂ।’

ਆਈ. ਯੂ. ਡੀ. ਡਿਵਾਈਸ ਲਗਾਇਆ ਤਾਂ ਕਿ ਗਰਭਵਤੀ ਨਾ ਹੋ ਸਕਾਂ
ਬ੍ਰਿਟਨੀ ਨੇ ਅਦਾਲਤ ’ਚ ਕਿਹਾ, ‘ਮੈਂ ਅੱਗੇ ਵਧਣਾ ਚਾਹੁੰਦੀ ਹਾਂ। ਵਿਆਹ ਕਰਵਾਉਣਾ ਤੇ ਬੱਚਾ ਪੈਦਾ ਕਰਨਾ ਚਾਹੁੰਦੀ ਹਾਂ। ਮੈਨੂੰ ਦੇਖ-ਰੇਖ ਦੌਰਾਨ ਦੱਸਿਆ ਗਿਆ ਕਿ ਮੈਂ ਬੱਚਾ ਪੈਦਾ ਨਹੀਂ ਕਰ ਸਕਦੀ ਤੇ ਨਾ ਵਿਆਹ ਕਰ ਸਕਦੀ ਹਾਂ। ਮੇਰੇ ਅੰਦਰ ਇਕ ਆਈ. ਯੂ. ਡੀ. ਡਿਵਾਈਸ ਲਗਾਇਆ ਗਿਆ ਹੈ ਤਾਂ ਕਿ ਮੈਂ ਗਰਭਵਤੀ ਨਾ ਹੋ ਸਕਾਂ। ਮੈਂ ਇਸ ਡਿਵਾਈਸ ਨੂੰ ਬਾਹਰ ਕੱਢਣਾ ਚਾਹੁੰਦੀ ਹਾਂ ਤਾਂ ਕਿ ਇਕ ਹੋਰ ਬੱਚਾ ਪੈਦਾ ਕਰ ਸਕਾਂ ਪਰ ਇਸ ਟੀਮ ਨੇ ਮੈਨੂੰ ਡਾਕਟਰ ਕੋਲ ਨਹੀਂ ਜਾਣ ਦਿੱਤਾ, ਉਹ ਨਹੀਂ ਚਾਹੁੰਦੇ ਕਿ ਮੈਂ ਗਰਭਵਤੀ ਹੋ ਸਕਾਂ। ਅਜਿਹੇ ’ਚ ਇਹ ਦੇਖ-ਰੇਖ ਮੈਨੂੰ ਫਾਇਦੇ ਤੋਂ ਜ਼ਿਆਦਾ ਨੁਕਸਾਨ ਪਹੁੰਚਾ ਰਹੀ ਹੈ।’

About admin

Check Also

50 ਲੱਖ ਦੀ ਸਾੜੀ ਪਹਿਨ ਰਾਜ ਕੁੰਦਰਾ ਦੀ ਦੁਲਹਨ ਬਣੀ ਸੀ ਸ਼ਿਲਪਾ, ਵਿਆਹ ‘ਚ ਕੱਟਿਆ ਸੀ 80 ਕਿਲੋ ਦਾ ਕੇਕ

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈਟੀ ਨੇ ਲੰਡਨ ਦੇ ਬਿਜ਼ਨੈਸਮੈਨ ਰਾਜ ਕੁੰਦਰਾ ਨਾਲ ਵਿਆਹ …

%d bloggers like this: