ਪਤਨੀ ਦੇ ਵਿਛੋੜੇ ਤੋਂ ਦੁਖੀ ਪਤੀ ਵਲੋਂ ਆਪਣੇ ਇਕਲੌਤੇ ਪੁੱਤਰ ਅਤੇ ਦੋ ਮਾਸੂਮ ਧੀਆਂ ਸਮੇਤ ਖ਼ੁ ਦ ਕੁ ਸ਼ੀ

ਬਠਿੰਡਾ,8 ਅਕਤੂਬਰ, 2020: ਬਠਿੰਡਾ ਜ਼ਿਲ੍ਹੇ ਦੇ ਹਲਕਾ ਰਾਮਪੁਰਾ ਫੂਲ ਅਧੀਨ ਪੈਂਦੇ ਪਿੰਡ ਹਮੀਰਗੜ੍ਹ ’ਚ ਇੱਕ ਪਿਤਾ ਵੱਲੋਂ ਆਪਣੇ ਤਿੰਨ ਮਾਸੂਮ ਬੱਚਿਆਂ ਨੂੰ ਫਾ ਹਾ ਦੇ ਕੇ ਮਾ ਰ ਨ ਤੋਂ ਬਾਅਦ ਖ਼ੁ ਦ ਕੁ ਸ਼ੀ ਕਰਨ ਦਾ ਖ਼ੌ ਫ਼ ਨਾ ਕ ਮਾਮਲਾ ਸਾਹਮਣੇ ਆਇਆ ਹੈ। ਘ ਟ ਨਾ ਦੀ ਸੂਚਨਾ ਮਿਲਣ ’ਤੇ ਡੀਐਸਪੀ ਫੂਲ ਜਸਬੀਰ ਸਿੰਘ ਅਤੇ ਥਾਣਾ ਦਿਆਲਪੁਰਾ ਭਾਈ ਪੁਲਿਸ ਮੌਕੇ ਤੇ ਪੁੱਜੀ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਪੁਲਿਸ ਨੇ ਲਾ ਸ਼ਾਂ ਕ ਬ ਜ਼ੇ ’ਚ ਲੈ ਲਈਆਂ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਖ਼ੁ ਦ ਕੁ ਸ਼ੀ ਕਰਨ ਵਾਲੇ ਨੌਜਵਾਨ ਦੀ ਪਛਾਣ ਬੇਅੰਤ ਸਿੰਘ ਪੁੱਤਰ ਗੁਰਦੇਵ ਸਿੰਘ ਵਜੋਂ ਹੋਈ ਹੈ ਜਿਸ ਨੇ ਖ਼ੁ ਦ ਕੁ ਸ਼ੀ ਪਹਿਲਾਂ 8 ਪੰਨਿਆਂ ਦਾ ਖ਼ੁ ਦ ਕੁ ਸ਼ੀ ਨੋਟ ਵੀ ਲਿਖਿਆ ਹੈ । ਖ਼ੁ ਦ ਕੁ ਸ਼ੀ ਨੋਟ ’ਚ ਉਸ ਨੇ ਇਸ ਕਾਂ ਡ ਲਈ ਪਤਨੀ ਦੀ ਮੌਤ ਪਿੱਛੋਂ ਬਣੇ ਹਾਲਤਾਂ ਨੂੰ ਜ਼ਿੰਮੇਵਾਰ ਦੱਸਿਆ ਹੈ।
ਬੇਅੰਤ ਸਿੰਘ ਜੱਟ ਸਿੱਖ ਪਰਿਵਾਰ ਨਾਲ ਸਬੰਧ ਰੱਖਦਾ ਸੀ ਅਤੇ ਬੇਜ਼ਮੀਨਾ ਸੀ। ਆਪਣੇ ਘਰ ਦਾ ਗੁਜ਼ਾਰਾ ਚਲਾਉਣ ਲਈ ਮਿਹਨਤ ਮਜ਼ਦੂਰੀ ਕਰਦਾ ਸੀ। ਮੁਢਲੀ ਪੜਤਾਲ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਘਰ ਦੀ ਗ਼ਰੀਬੀ ਅਤੇ ਪਤਨੀ ਦੀ ਮੌਤ ਕਾਰਨ ਉਸ ਨੇ ਸਿਰੇ ਦਾ ਖ਼ ਤ ਰ ਨਾ ਕ ਕਦਮ ਚੁੱਕਿਆ ਹੈ।
ਮੰਨਿਆ ਜਾ ਰਿਹਾ ਹੈ ਕਿ ਉਸ ਨੇ ਇਹ ਵਿਉਂਤਬੰਦੀ ਕਾਫ਼ੀ ਪਹਿਲਾਂ ਹੀ ਕਰ ਲਈ ਸੀ ਕਿਉਂਕਿ ਐਨਾ ਲੰਮਾ ਖ਼ੁ ਦ ਕੁ ਸ਼ੀ ਨੋਟ ਇਕਦਮ ਲਿਖਣਾ ਸੰਭਵ ਨਹੀਂ ਹੈ। ਪਿੰਡ ਹਮੀਰਗੜ੍ਹ ’ਚ ਵਾਪਰੇ ਇਸ ਕਾਂ ਡ ਨੂੰ ਲੈਕੇ ਮਹੌਲ ਕਾਫ਼ੀ ਗ਼ ਮ ਗੀ ਨ ਬਣਿਆ ਹੋਇਆ ਹੈ। ਪਿੰਡ ਵਾਸੀ ਤੇ ਰਾਜਸੀ ਆਗੂ ਅਜੈਬ ਸਿੰਘ ਹਮੀਰਗੜ੍ਹ ਦਾ ਕਹਿਣਾ ਸੀ ਕਿ ਸਮਾਜ ਲਈ ਬਹੁਤ ਹੀ ਮੰਦਭਾਗੀ ਘ ਟ ਨਾ ਹੈ ਜਿਸ ਕਾਰਨ ਪਿੰਡ ’ਚ ਸੋਗ ਦੀ ਲਹਿਰ ਹੈ।

ਵੇਰਵਿਆਂ ਅਨੁਸਾਰ ਬੇਅੰਤ ਸਿੰਘ ਦੇ ਤਿੰਨ ਬੱਚੇ ਸਨ ਜਿਨ੍ਹਾਂ ਚੋਂ ਵੱਡਾ ਪ੍ਰਭਜੋਤ ਸਿੰਘ (7) ਲੜਕੀ ਸੁਖਪ੍ਰੀਤ ਕੌਰ ਅਤੇ ਖੁਸ਼ਪ੍ਰੀਤ ਕੌਰ ਸਾਲ ਦੀ ਸੀ ਜਿਨ੍ਹਾਂ ਨੂੰ ਬੇਅੰਤ ਸਿੰਘ ਨੇ ਪਹਿਲਾਂ ਫਾ ਹਾ ਦੇ ਦਿੱਤਾ ਅਤੇ ਬਾਅਦ ’ਚ ਖ਼ੁਦ ਆ ਤ ਮ ਹੱ ਤਿ ਆ ਕਰ ਲਈ। ਉਸ ਦੀ ਪਤਨੀ ਲਵਪ੍ਰੀਤ ਕੌਰ ਦੀ ਕੁੱਝ ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਪਤਨੀ ਦੀ ਮੌਤ ਉਪਰੰਤ ਉਹ ਮਾਨਸਿਕ ਤੌਰ ਤੇ ਕਾਫ਼ੀ ਸ ਦ ਮੇ ’ਚ ਰਹਿੰਦਾ ਸੀ। ਉੱਪਰੋਂ ਘਰ ਦੀ ਗ਼ੁਰ ਬਤ ਅਤੇ ਬੱਚਿਆਂ ਦੇ ਪਾਲਣ ਪੋਸ਼ਣ ਨੇ ਉਸ ਨੂੰ ਅੰਦਰੋਂ ਬੁਰੀ ਤਰਾਂ ਝੰ ਬ ਦਿੱਤਾ ਸੀ। ਪੜ੍ਹਿਆ ਲਿਖਿਆ ਹੋਣ ਕਾਰਨ ਖ਼ੁ ਦ ਕੁ ਸ਼ੀ ਨੋਟ ’ਚ ਉਸ ਨੇ ਅੰਗਰੇਜ਼ੀ ਭਾਸ਼ਾ ’ਚ ਆਪਣੀ ਪਤਨੀ ਨਾਲ ਬੇਹੱਦ ਪਿਆਰ ਦਾ ਇਜ਼ਹਾਰ ਵੀ ਕੀਤਾ ਹੈ। ਉਸ ਨੇ ਇੱਕ ਸਫ਼ੇ ਤੇ ਆਪਣੀ ਪਤਨੀ ਲਈ ਕਵਿਤਾ ਵੀ ਲਿਖੀ ਹੈ ਜਿਸ ’ਚ ਉਸ ਨੇ ਪਤਨੀ ਦੇ ਚਲੇ ਜਾਣ ਦਾ ਗ਼ਮ ਬਿਆਨ ਕੀਤਾ ਹੈ।
ਖ਼ੁ ਦ ਕੁ ਸ਼ੀ ਨੋਟ ’ਚ ਉਸ ਨੇ ਅੱਜ ਦੀ ਘ ਟ ਨਾ ਸਬੰਧੀ ਇਸ਼ਾਰਾ ਵੀ ਕੀਤਾ ਹੈ । ਉਹ ਲਿਖਦਾ ਹੈ ਕਿ ਆਪਣੇ ਹੱਥੀਂ ਨਿੱਕੀਆਂ ਜਿੰਦਾਂ ਨੂੰ ਦੁੱਖ ਦੇਣੇ ਪੈ ਗਏ ਹਨ। ਉਸ ਨੇ ਲਿਖਿਆ ਹੈ ਕਿ ਪਤਨੀ ਦੀ ਮੌਤ ਪਿੱਛੋਂ ਸਭ ਕੁੱਝ ਖ਼ ਤ ਮ ਹੋ ਗਿਆ। ਉਸ ਨੇ ਉਸ ਦਿਨ ਹੀ ਮਿਥ ਲਿਆ ਸੀ ਕਿ ਮੈਂ ਉਸ ਦੇ ਮਗਰ ਹੀ ਜਾਵਾਂਗਾ। ਨੋਟ ’ਚ ਉਸ ਨੇ ਗਿ ਲਾ ਜਤਾਇਆ ਹੈ ਕਿ ਕਿਸੇ ਨੇ ਉਸ ਦੀ ਬਾਤ ਵੀ ਨਹੀਂ ਪੁੱਛੀ ਹੈ। ਉਹਨੇ ਆਪਣੇ ਕਮਾਈ ਵਗ਼ੈਰਾ ਗੁਰਦਵਾਰੇ ਨੂੰ ਦਾਨ ਕਰਨ ਦੀ ਇੱਛਾ ਜਤਾਈ ਹੈ। ਉਸ ਨੇ ਆਪਣੇ ਸਹੁਰੇ ਪਰਿਵਾਰ ਨਾਲ ਕੁ ੜੱ ਤ ਣ ਦਾ ਜ਼ਿਕਰ ਵੀ ਕੀਤਾ ਹੈ। ਖ਼ੁ ਦ ਕੁ ਸ਼ੀ ਨੋਟ ਵਿੱਚ ਬੇਅੰਤ ਸਿੰਘ ਨੇ ਆਪਣੇ ਰਿਸ਼ਤੇਦਾਰਾਂ ਤੇ ਵੀ ਗਿ ਲਾ ਜਤਾਇਆ ਹੈ ਕਿ ਉਨ੍ਹਾਂ ਨੇ ਬੇਹੱਦ ਔ ਕ ੜਾਂ ਭਰੇ ਸਮੇਂ ’ਚ ਵੀ ਉਸ ਦੀ ਬਾਂਹ ਨਹੀਂ ਫੜੀ ਹੈ।

ਬੇਅੰਤ ਸਿੰਘ ਖ਼ਿਲਾਫ਼ ਕੇਸ ਦਰਜ: ਜਾਂਚ ਅਧਿਕਾਰੀ
ਮਾਮਲੇ ਦੇ ਜਾਂਚ ਅਧਿਕਾਰੀ ਥਾਣਾ ਦਿਆਲਪੁਰਾ ਦੇ ਸਬ ਇੰਸਪੈਕਟਰ ਮਲਕੀਤ ਸਿੰਘ ਦਾ ਕਹਿਣਾ ਸੀ ਕਿ ਬੇਅੰਤ ਸਿੰਘ ਨੇ ਪਹਿਲਾਂ ਤਿੰਨਾਂ ਬੱਚਿਆਂ ਦੀ ਹੱ ਤਿ ਆ ਕਰ ਦਿੱਤੀ ਤੇ ਬਾਅਦ ’ਚ ਖ਼ੁਦ ਫਾ ਹਾ ਲੈ ਲਿਆ। ਉਨ੍ਹਾਂ ਦੱਸਿਆ ਕਿ ਕ ਤ ਲ ਮਾਮਲੇ ’ਚ ਬੇਅੰਤ ਸਿੰਘ ਖ਼ਿਲਾਫ਼ ਧਾਰਾ 302 ਤਹਿਤ ਕੇਸ ਦਰਜ ਕੀਤਾ ਜਾਏਗਾ ਜਦੋਂਕਿ ਬਾਅਦ ’ਚ ਧਾਰਾ 174 ਦੀ ਕਾਰਵਾਈ ਕੀਤੀ ਜਾਏਗੀ। ਉਨ੍ਹਾਂ ਦੱਸਿਆ ਕਿ ਮਿਰਤਕ ਪਤਨੀ ਦੇ ਚਲੇ ਜਾਣ ਕਾਰਨ ਕਾਫ਼ੀ ਸਦਮੇ ’ਚ ਸੀ ਜਿਸ ਕਾਰਨ ਇਹ ਘ ਟ ਨਾ ਵਾਪਰੀ ਹੈ। ਉਨ੍ਹਾਂ ਆਖਿਆ ਕਿ ਫਿਰ ਵੀ ਮਾਮਲੇ ਦੀ ਪੜਤਾਲ ਕੀਤੀ ਜਾਏਗੀ।

Leave a Reply

Your email address will not be published.