Breaking News
Home / ਬਾਲੀਵੁੱਡ / ਜੱਸ ਬਾਜਵਾ ਦੀ ਪਤਨੀ ਦੀਆਂ ਖ਼ੂਬਸੂਰਤ ਤਸਵੀਰਾਂ ਹੋਈਆਂ ਵਾਇਰਲ – ਕਿਸੇ ਅਦਾਕਰਾ ਤੋਂ ਘੱਟ ਨਹੀਂ ਹੈ ਜਸ ਬਾਜਵਾ ਦੀ ਪਤਨੀ

ਜੱਸ ਬਾਜਵਾ ਦੀ ਪਤਨੀ ਦੀਆਂ ਖ਼ੂਬਸੂਰਤ ਤਸਵੀਰਾਂ ਹੋਈਆਂ ਵਾਇਰਲ – ਕਿਸੇ ਅਦਾਕਰਾ ਤੋਂ ਘੱਟ ਨਹੀਂ ਹੈ ਜਸ ਬਾਜਵਾ ਦੀ ਪਤਨੀ

ਜੱਸ ਬਾਜਵਾ ਦੀ ਪਤਨੀ ਦੀਆਂ ਖ਼ੂਬਸੂਰਤ ਤਸਵੀਰਾਂ ਹੋਈਆਂ ਵਾਇਰਲ – ਕਿਸੇ ਅਦਾਕਰਾ ਤੋਂ ਘੱਟ ਨਹੀਂ ਹੈ ਜਸ ਬਾਜਵਾ ਦੀ ਪਤਨੀ

‘ਚਕਵੀ ਮੰਡੀਰ’, ‘ਸਤਰੰਗੀ ਤਿੱਤਲੀ’, ‘ਦਿਲ ਦੇ ਰਾਜੇ’ ਵਰਗੇ ਸ਼ਾਨਦਾਰ ਗੀਤਾਂ ਦੇ ਸਦਕਾ ਸੰਗੀਤ ਜਗਤ ‘ਚ ਪ੍ਰਸਿੱਧੀ ਖੱਟਣ ਵਾਲੇ ਪੰਜਾਬੀ ਗਾਇਕ ਤੇ ਅਦਾਕਾਰਾ ਜੱਸ ਬਾਜਵਾ ਅੱਜ ਆਪਣਾ ਜਨਮਦਿਨ ਮਨਾ ਰਿਹਾ ਹੈ। ਜੱਸ ਬਾਜਵਾ ਦਾ ਜਨਮ 25 ਜੂਨ, 1988 ਨੂੰ ਮੋਹਾਲੀ ‘ਚ ਹੋਇਆ ਸੀ। ਉਨ੍ਹਾਂ ਨੇ ਗਾਇਕੀ ‘ਚ ਥੋੜ੍ਹੇ ਸਮੇਂ ‘ਚ ਹੀ ਵੱਖਰਾ ਮੁਕਾਮ ਹਾਸਲ ਕਰ ਲਿਆ ਸੀ। ਹੁਣ ਜੱਸ ਬਾਜਵਾ ਪੰਜਾਬੀ ਸੰਗੀਤ ਇੰਡਸਟਰੀ ਦਾ ਚਮਕਦਾ ਸਿਤਾਰਾ ਬਣ ਗਏ ਹਨ। ਜੱਸ ਬਾਜਵਾ ਗੁਰਦਾਸ ਮਾਨ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ।

ਦੱਸ ਦਈਏ ਕਿ ਪਿਛਲੇ ਸਾਲ ਦਸੰਬਰ ‘ਚ ਜੱਸ ਬਾਜਵਾ ਵਿਆਹ ਦੇ ਬੰਧਨ ‘ਚ ਬੱਝੇ ਸਨ। ਉਨ੍ਹਾਂ ਨੇ ਸਾਦੇ ਢੰਗ ਨਾਲ ਵਿਆਹ ਕਰਵਾਇਆ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਵਾਇਰਲ ਹੋਈਆਂ ਸਨ। ਵਿਆਹ ਤੋਂ ਬਾਅਦ ਜੱਸ ਬਾਜਵਾ ਨੇ ਰਿਸੈਪਸ਼ਨ ਪਾਰਟੀ ਵੀ ਕੀਤੀ, ਜਿਸ ‘ਚ ਅੰਮ੍ਰਿਤ ਮਾਨ, ਜੌਰਡਨ ਸੰਧੂ, ਰਣਜੀਤ ਬਾਵਾ, ਦਿਲਪ੍ਰੀਤ ਢਿੱਲੋਂ ਵਰਗੇ ਕਈ ਨਾਮੀ ਕਲਾਕਾਰਾਂ ਨੇ ਸ਼ਿਰਕਤ ਕੀਤੀ ਸੀ।

ਜੱਸ ਬਾਜਵਾ ਦੀ ਧਰਮ ਪਤਨੀ ਅਸਲ ‘ਚ ਕਾਫ਼ੀ ਸੋਹਣੀ ਸੁਨੱਖੀ ਮੁਟਿਆਰ ਹੈ। ਅੱਜ ਤੁਹਾਨੂੰ ਜੱਸ ਬਾਜਵਾ ਤੇ ਉਨ੍ਹਾਂ ਦੀ ਧਰਮ ਪਤਨੀ ਦੀਆਂ ਕੁਝ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ ਨੂੰ ਵੇਖ ਕੇ ਤੁਸੀਂ ਆਪ ਆਖੋਗੇ ਕਿ ਜੱਸ ਬਾਜਵਾ ਦੀ ਪਤਨੀ ਕਿਸੇ ਫ਼ਿਲਮੀ ਅਦਾਕਾਰਾ ਤੋਂ ਘੱਟ ਨਹੀਂ ਹੈ।

ਜੱਸ ਬਾਜਵਾ ਨੇ ਆਪਣੇ ਵਿਆਹ ਦੌਰਾਨ ਕਿਸਾਨਾਂ ਦੇ ਨਾਲ ਹੋਣ ਦਾ ਪ੍ਰਮਾਣ ਵੀ ਦਿੱਤਾ ਸੀ, ਜਿਸ ਦੀ ਚਰਚਾ ਕਾਫ਼ੀ ਜ਼ਿਆਦਾ ਹੋਈ ਸੀ। ਦਰਅਸਲ, ਜੱਸ ਬਾਜਵਾ ਨੇ ਆਪਣੇ ਵਿਆਹ ਵਾਲੀ ਗੱਡੀ ‘ਤੇ ਕਿਸਾਨੀ ਝੰਡਾ ਲਾਇਆ ਸੀ, ਜੋ ਕਿ ਉਨ੍ਹਾਂ ਦਾ ਕਿਸਾਨਾਂ ਨਾਲ ਹੋਣ ਦਾ ਪ੍ਰਮਾਣ ਸੀ। ਜੱਸ ਬਾਜਵਾ ਨੇ ਆਪਣੇ ਵਿਆਹ ਦੀ ਗੱਡੀ ਨੂੰ ਕਿਸਾਨ ਅੰਦੋਲਨ ਝੰਡੇ ਨਾਲ ਸਜਾਇਆ ਅਤੇ ਬਹੁਤ ਹੀ ਸਾਦੇ ਢੰਗ ਨਾਲ ਆਨੰਦ ਕਾਰਜ ਕਰਵਾਇਆ।


ਦੱਸ ਦੇਈਏ ਕਿ ਜੱਸ ਬਾਜਵਾ ਦਾ ਅਸਲੀ ਨਾਂ ਜਸਪ੍ਰੀਤ ਸਿੰਘ ਹੈ। ਜੱਸ ਬਾਜਵਾ ਮੋਹਾਲੀ, ਪੰਜਾਬ ਦੇ ਰਹਿਣ ਵਾਲੇ ਹਨ। ਉਸ ਦੇ ਗੀਤ ‘ਚੱਕਵੀ ਮੰਡੀਰ’ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ‘ਨੋਸ ਪਿੰਨ’, ‘ਯਾਰ ਬੰਬ’, ‘ਪਤੰਜਲੀ’, ‘ਕੈਟਵਾਕ’, ‘ਤੇਰੇ ਟਾਈਮ’, ‘ਚਕਵੀ ਮੰਡੀਰ’, ‘ਕਿਸਮਤ’, ’21 ਨੰਬਰ’, ‘ਫੀ ਮ ਦੀ ਡਲੀ’, ‘ਟੋਲਾ’, ‘ਅਰਬਨ ਜੀਮੀਂਦਾਰ’ ਵਰਗੇ ਗੀਤਾਂ ਨਾਲ ਸ਼ੋਹਰਤ ਹਾਸਲ ਕੀਤੀ। ਜੱਸ ਬਾਜਵਾ ਨੇ ਪਾਲੀਵੁੱਡ ਇੰਡਸਟਰੀ ‘ਚ ‘ਠੱ ਗ ਲਾਈਫ’ ਨਾਂ ਨਾਲ ਡੈਬਿਊ ਕਰ ਕੀਤਾ।


ਦੱਸ ਦਈਏ ਕਿ ਕਿਸਾਨਾਂ ਦੀ ਹੱਕ ਦੀ ਲੜਾਈ ‘ਚ ਪੰਜਾਬੀ ਗਾਇਕਾਂ ਦਾ ਸਾਥ ਲਗਾਤਾਰ ਕਿਸਾਨਾਂ ਨੂੰ ਮਿਲ ਰਿਹਾ ਹੈ। ਕਈ ਕਲਾਕਾਰ ਹਰ ਰੋਜ਼ ਕਿਸਾਨਾਂ ਦਾ ਸਾਥ ਦੇਣ ਲਈ ਦਿੱਲੀ ਵੱਲ ਜਾ ਰਹੇ ਹਨ। ਹੁਣ ਤਕ ਬੱਬੂ ਮਾਨ, ਹਰਭਜਨ ਮਾਨ, ਸਿੱਧੂ ਮੂਸੇ ਵਾਲਾ, ਰਣਜੀਤ ਬਾਵਾ, ਹਰਫ਼ ਚੀਮਾ, ਕੰਵਰ ਗਰੇਵਾਲ ਸਮੇਤ ਕਈ ਕਲਾਕਾਰ ਇਸ ਅੰਦੋਲਨ ਚ ਸ਼ਾਮਲ ਹਨ।

About admin

Check Also

50 ਲੱਖ ਦੀ ਸਾੜੀ ਪਹਿਨ ਰਾਜ ਕੁੰਦਰਾ ਦੀ ਦੁਲਹਨ ਬਣੀ ਸੀ ਸ਼ਿਲਪਾ, ਵਿਆਹ ‘ਚ ਕੱਟਿਆ ਸੀ 80 ਕਿਲੋ ਦਾ ਕੇਕ

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈਟੀ ਨੇ ਲੰਡਨ ਦੇ ਬਿਜ਼ਨੈਸਮੈਨ ਰਾਜ ਕੁੰਦਰਾ ਨਾਲ ਵਿਆਹ …

%d bloggers like this: