Breaking News
Home / ਦੇਸ਼ / ਅਦਾਕਾਰਾ ਦੇ ਖਾਣੇ ’ਚੋਂ ਨਿਕਲਿਆ ਕਾਕਰੋਚ, ਰੈਸਟੋਰੈਂਟ ਨੂੰ ਸੁਣਾਈਆਂ ਖਰੀਆਂ-ਖਰੀਆਂ

ਅਦਾਕਾਰਾ ਦੇ ਖਾਣੇ ’ਚੋਂ ਨਿਕਲਿਆ ਕਾਕਰੋਚ, ਰੈਸਟੋਰੈਂਟ ਨੂੰ ਸੁਣਾਈਆਂ ਖਰੀਆਂ-ਖਰੀਆਂ

ਸਾਊਥ ਦੀਆਂ ਕਈ ਹਿੱਟ ਫ਼ਿਲਮਾਂ ’ਚ ਕੰਮ ਕਰ ਚੁੱਕੀ ਅਦਾਕਾਰਾ ਨਿਵੇਤਾ ਪੇਥੁਰਾਜ ਨੇ ਆਨਲਾਈਨ ਫੂਡ ਡਲਿਵਰੀ ਕਰਨ ਵਾਲੇ ਰੈਸਟੋਰੈਂਟ ’ਤੇ ਆਪਣਾ ਗੁੱਸਾ ਕੱਢਿਆ ਹੈ। ਅਸਲ ’ਚ ਅਦਾਕਾਰਾ ਨੇ ਹਾਲ ਹੀ ’ਚ ਕਿਸੇ ਰੈਸਟੋਰੈਂਟ ਤੋਂ ਆਨਲਾਈਨ ਖਾਣਾ ਆਰਡਰ ਕੀਤਾ ਸੀ, ਜਿਸ ’ਚੋਂ ਕਾਕਰੋਚ ਨਿਕਲਿਆ ਹੈ।

ਇਸ ਤੋਂ ਬਾਅਦ ਅਦਾਕਾਰਾ ਨੇ ਖਾਣੇ ਦੀ ਇਕ ਤਸਵੀਰ ਨੂੰ ਲੈ ਕੇ ਉਸ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝਾ ਕੀਤਾ ਤੇ ਉਸ ਰੈਸਟੋਰੈਂਟ ’ਤੇ ਰੱਜ ਕੇ ਭੜਾਸ ਕੱਢੀ।

ਦੱਸ ਦੇਈਏ ਕਿ ਨਿਵੇਤਾ ਦਾ ਗੁੱਸਾ ਇਕ ਪੋਸਟ ’ਚ ਸ਼ਾਂਤ ਨਹੀਂ ਹੋਇਆ, ਉਸ ਨੇ ਇਸ ਸਬੰਧੀ ਕਈ ਪੋਸਟਾਂ ਸਾਂਝੀਆਂ ਕੀਤੀਆਂ ਤੇ ਰੈਸਟੋਰੈਂਟ ਨੂੰ ਖਰੀਆਂ-ਖਰੀਆਂ ਸੁਣਾਈਆਂ। ਨਿਵੇਤਾ ਨੇ ਆਪਣੀ ਪੋਸਟ ’ਚ ਦੱਸਿਆ ਕਿ ਉਸ ਦੇ ਚੌਲਾਂ ’ਚੋਂ ਇਕ ਵੱਡਾ ਕਾਕਰੋਚ ਨਿਕਲਿਆ ਹੈ।

ਉਥੇ ਉਸ ਨੇ ਇਹ ਵੀ ਦੱਸਿਆ ਕਿ ਇਹ ਉਸ ਨਾਲ ਪਹਿਲੀ ਵਾਰ ਨਹੀਂ ਹੋਇਆ, ਸਗੋਂ ਇਕ ਵਾਰ ਪਹਿਲਾਂ ਵੀ ਉਹ ਅਜਿਹੀ ਘਟਨਾ ਦਾ ਸ਼ਿਕਾਰ ਹੋ ਚੁੱਕੀ ਹੈ। ਦੋ ਵਾਰ ਹੋਏ ਇਸ ਹਾਦਸੇ ਤੋਂ ਬਾਅਦ ਅਦਾਕਾਰਾ ਦਾ ਕਹਿਣਾ ਹੈ ਕਿ ਆਨਲਾਈਨ ਫੂਡ ਡਲਿਵਰੀ ਕਰਨ ਵਾਲੇ ਸਾਰੇ ਰੈਸਟੋਰੈਂਟਾਂ ਦੀ ਲਗਾਤਾਰ ਜਾਂਚ ਹੋਣੀ ਚਾਹੀਦੀ ਹੈ ਤੇ ਜੇਕਰ ਉਸ ’ਚ ਸਫਾਈ ਤੇ ਸੁਰੱਖਿਆ ਨਹੀਂ ਪਾਈ ਜਾਂਦੀ ਤਾਂ ਉਨ੍ਹਾਂ ਨੂੰ ਜੁਰਮਾਨਾ ਲਗਾਇਆ ਜਾਣਾ ਚਾਹੀਦਾ ਹੈ।

ਉਥੇ ਨਿਵੇਤਾ ਦੀ ਇਸ ਪੋਸਟ ’ਤੇ ਉਸ ਦੇ ਪ੍ਰਸ਼ੰਸਕ ਵੀ ਆਪਣੇ ਨਾਲ ਹੋਈਆਂ ਅਜਿਹੀਆਂ ਘਟਨਾਵਾਂ ਬਾਰੇ ਦੱਸ ਰਹੇ ਹਨ। ਪ੍ਰਸ਼ੰਸਕਾਂ ਦੇ ਅਜਿਹੇ ਕੁਮੈਂਟਸ ਦੇਖ ਕੇ ਨਿਵੇਤਾ ਨੇ ਕਿਹਾ ਕਿ ਇਸ ਤੋਂ ਸਾਫ ਹੁੰਦਾ ਹੈ ਕਿ ਇਸ ਰੈਸਟੋਰੈਂਟ ਨੇ ਸਿਰਫ ਮੈਨੂੰ ਹੀ ਨਹੀਂ, ਸਗੋਂ ਕਈ ਲੋਕਾਂ ਨੂੰ ਖਾਣੇ ’ਚ ਕਾਕਰੋਚ ਮਿਲਾ ਕੇ ਭੇਜੇ ਹਨ।

ਰੈਸਟੋਰੈਂਟ ਦੀ ਇਸ ਹਰਕਤ ’ਤੇ ਅਦਾਕਾਰਾ ਨੇ ਫੂਡ ਡਲਿਵਰੀ ਐਪ ਨੂੰ ਮੰਗ ਕੀਤੀ ਹੈ ਕਿ ਇਸ ਐਪ ਤੋਂ ਅਜਿਹੇ ਬੇਕਾਰ ਰੈਸਟੋਰੈਂਟ ਨੂੰ ਤੁਰੰਤ ਹਟਾ ਦਿੱਤਾ ਜਾਵੇ। ਇਸ ਦੇ ਨਾਲ ਹੀ ਉਸ ਨੇ ਇਹ ਵੀ ਕਿਹਾ ਕਿ ਇਸ ਰੈਸਟੋਰੈਂਟ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਲੋਕਾਂ ਦੀ ਜਾਨ ਜੋਖਮ ’ਚ ਨਾ ਪਾਈ ਜਾ ਸਕੇ।

About admin

Check Also

ਬੱਬੂ ਮਾਨ ਨੇ ਮੁੜ ਲਿਆ ਸਰਕਾਰਾਂ ਨੂੰ ਲੰਬੇ ਹੱਥੀਂ, ਕਿਹਾ ‘ਵੋਟਾਂ ਤੋਂ ਪਹਿਲਾਂ ਹੀ ਪੱਬਾਂ ਭਾਰ ਹੋ ਗਏ…

ਪੰਜਾਬ ਦੇ ਮਸ਼ਹੂਰ ਗੀਤਕਾਰ, ਅਦਾਕਾਰ ਅਤੇ ਗਾਇਕ ਬੱਬੂ ਮਾਨ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। …

%d bloggers like this: