Breaking News
Home / ਦੇਸ਼ / ਸੁਹਾਗਰਾਤ ਵਾਲੇ ਦਿਨ ਜਦੋਂ ਪਤੀ ਨੇ ਕਰਿਸ਼ਮਾ ਕਪੂਰ ਨੂੰ ਕੀਤਾ ਸੀ ਦੋਸਤਾਂ ਨਾਲ ਸੌਣ ’ਤੇ ਮਜਬੂਰ

ਸੁਹਾਗਰਾਤ ਵਾਲੇ ਦਿਨ ਜਦੋਂ ਪਤੀ ਨੇ ਕਰਿਸ਼ਮਾ ਕਪੂਰ ਨੂੰ ਕੀਤਾ ਸੀ ਦੋਸਤਾਂ ਨਾਲ ਸੌਣ ’ਤੇ ਮਜਬੂਰ

ਮੁੰਬਈ (ਬਿਊਰੋ)– ਬਾਲੀਵੁੱਡ ’ਚ ਜਦੋਂ ਵੀ ਟਰੈਂਡ ਚੇਂਜ ਕਰਨ ਵਾਲੀਆਂ ਅਦਾਕਾਰਾਂ ਦਾ ਨਾਂ ਗਿਣਿਆ ਜਾਵੇਗਾ, ਉਨ੍ਹਾਂ ’ਚ ਕਰਿਸ਼ਮਾ ਕਪੂਰ ਦਾ ਨਾਂ ਜ਼ਰੂਰ ਸ਼ੁਮਾਰ ਹੋਵੇਗਾ। 25 ਜੂਨ, 1974 ਨੂੰ ਜਨਮੀ ਕਰਿਸ਼ਮਾ ਕਪੂਰ 90 ਦੇ ਦਹਾਕੇ ’ਚ ਬਾਲੀਵੁੱਡ ਦੀ ਟਾਪ ਅਦਾਕਾਰਾ ਸੀ।

ਅਦਾਕਾਰ ਰਣਧੀਰ ਕਪੂਰ ਤੇ ਬਬੀਤਾ ਕਪੂਰ ਦੀ ਬੇਟੀ ਹੋਣ ਦੇ ਬਾਵਜੂਦ ਕਰਿਸ਼ਮਾ ਕਪੂਰ ਦੀਆਂ ਫ਼ਿਲਮਾਂ ’ਚ ਐਂਟਰੀ ਇੰਨੀ ਸੌਖੀ ਵੀ ਨਹੀਂ ਸੀ। ਉਸ ਨੂੰ ਸਭ ਤੋਂ ਪਹਿਲਾਂ ਪਰਿਵਾਰ ਦਾ ਹੀ ਵਿਰੋਧ ਝੱਲਣਾ ਪਿਆ। ਕਪੂਰ ਖਾਨਦਾਨ ਦੀਆਂ ਲੜਕੀਆਂ ਦਾ ਫ਼ਿਲਮਾਂ ’ਚ ਕੰਮ ਕਰਨਾ ਚੰਗਾ ਨਹੀਂ ਮੰਨਿਆ ਜਾਂਦਾ ਸੀ ਪਰ ਮਾਂ ਬਬੀਤਾ ਨੇ ਕਰਿਸ਼ਮਾ ਦਾ ਪੂਰਾ ਸਾਧ ਦਿੱਤਾ।

ਸਾਲ 1991 ’ਚ ਸਿਰਫ 17 ਸਾਲ ਦੀ ਉਮਰ ’ਚ ਕਰਿਸ਼ਮਾ ਕਪੂਰ ਨੇ ਫ਼ਿਲਮ ‘ਪ੍ਰੇਮ ਕੈ ਦੀ’ ਨਾਲ ਡੈਬਿਊ ਕੀਤਾ। ਇਹ ਫ਼ਿਲਮ ਤਾਂ ਹਿੱਟ ਰਹੀ ਪਰ ਇਸ ਫ਼ਿਲਮ ’ਚ ਉਸ ਦੀ ਲੁੱਕ ਦਾ ਕਾਫੀ ਮਜ਼ਾਕ ਉਡਾਇਆ ਗਿਆ। ਕਿਸੇ ਨੇ ਉਸ ਨੂੰ ਲੇਡੀ ਰਣਧੀਰ ਕਪੂਰ ਕਿਹਾ ਤਾਂ ਕਿਸੇ ਨੇ ਕਿਹਾ ਕਿ ਉਹ ਲੜਕਿਆਂ ਵਰਗੀ ਦਿਖਦੀ ਹੈ।

ਗੋਵਿੰਦਾ ਨਾਲ ਉਸ ਦੀ ਜੋੜੀ ਕਾਫੀ ਜਚੀ। ‘ਰਾਜਾ ਬਾਬੂ’, ‘ਹੀਰੋ ਨੰਬਰ ਵਨ’, ‘ਸਾਜਨ ਚਲੇ ਸਸੁਰਾਲ’ ਵਰਗੀਆਂ ਸੁਪਰਹਿੱਟ ਫ਼ਿਲਮਾਂ ’ਚ ਕੰਮ ਕੀਤਾ।

ਸਾਲ 1996 ’ਚ ਆਈ ਫ਼ਿਲਮ ‘ਰਾਜਾ ਹਿੰਦੁਸਤਾਨੀ’ ਉਸ ਦੀ ਸਭ ਤੋਂ ਹਿੱਟ ਫ਼ਿਲਮ ਸਾਬਿਤ ਹੋਈ। ਜਿਥੇ ਉਸ ਨੇ ਇਕ ਪਾਸੇ ਕਮਰਸ਼ੀਅਲ ਸਿਨੇਮਾ ’ਚ ਸਫਲਤਾ ਹਾਸਲ ਕੀਤੀ, ਉਥੇ ‘ਜ਼ੁਬੈਦਾ’, ‘ਸ਼ਕਤੀ’, ‘ਫਿਜ਼ਾ’ ਵਰਗੀਆਂ ਫ਼ਿਲਮਾਂ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾਇਆ।

ਪਤੀ ’ਤੇ ਲਗਾਏ ਤਲਾਕ ਤੋਂ ਬਾਅਦ ਗੰਭੀਰ ਦੋਸ਼
ਜਿਸ ਫ਼ਿਲਮ ਇੰਡਸਟਰੀ ’ਚ ਆਉਣ ਲਈ ਉਸ ਨੇ ਖ਼ੁਦ ਦੇ ਪਰਿਵਾਰ ਨਾਲ ਬਗਾਵਤ ਕੀਤੀ, ਉਸੇ ਇੰਡਸਟਰੀ ਨੂੰ ਪਤੀ ਤੇ ਬੱਚਿਆਂ ਲਈ ਛੱਡ ਦਿੱਤਾ। 2003 ’ਚ ਉਸ ਨੇ ਦਿੱਲੀ ਦੇ ਬਿਜ਼ਨੈੱਸਮੈਨ ਸੰਜੇ ਕਪੂਰ ਨਾਲ ਵਿਆਹ ਕਰਵਾਇਆ। ਉਸ ਦੇ ਦੋ ਬੱਚੇ ਬੇਟੀ ਸਮਾਇਰਾ ਤੇ ਬੇਟਾ ਕਿਆਨ ਕਪੂਰ ਹੈ ਪਰ ਉਸ ਦੀ ਵਿਆਹੁਤਾ ਜ਼ਿੰਦਗੀ ਵਧੀਆ ਨਹੀਂ ਰਹੀ।

2014 ’ਚ ਦੋਵਾਂ ਨੇ ਆਪਸੀ ਸਹਿਮਤੀ ਨਾਲ ਤਲਾਕ ਲੈ ਲਿਆ। ਤਲਾਕ ਲੈਣ ਦੇ ਚਾਰ ਸਾਲਾਂ ਬਾਅਦ ਕਰਿਸ਼ਮਾ ਨੇ ਆਪਣੇ ਵਿਆਹ ਨੂੰ ਲੈ ਕੇ ਕਈ ਵੱਡੇ ਖ਼ੁਲਾਸੇ ਕੀਤੇ।

ਉਸ ਨੇ ਇਹ ਕਹਿ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿ ਪਤੀ ਸੰਜੇ ਨੇ ਹਨੀਮੂਨ ਦੌਰਾਨ ਆਪਣੇ ਦੋਸਤਾਂ ਨਾਲ ਉਸ ਦੀ ਬੋਲੀ ਲਗਾਈ ਤੇ ਇਕ ਰਾਤ ਸੌਣ ਲਈ ਮਜਬੂਰ ਕੀਤਾ ਸੀ।

ਇਹੀ ਨਹੀਂ ਕਰਿਸ਼ਮਾ ਨੇ ਆਪਣੀ ਸੱਸ ’ਤੇ ਕੁੱ-ਟ-ਮਾ-ਰ ਕਰਨ ਦਾ ਦੋਸ਼ ਲਗਾਇਆ। ਤਲਾਕ ਲੈਣ ਤੋਂ ਬਾਅਦ ਕਰਿਸ਼ਮਾ ਸਿੰਗਲ ਮਦਰ ਹੈ ਤੇ ਆਪਣੇ ਦੋਵਾਂ ਬੱਚਿਆਂ ਦੀ ਪਰਵਰਿਸ਼ ਕਰ ਰਹੀ ਹੈ।

ਕਰਿਸ਼ਮਾ ਕਪੂਰ ਦਾ ਆਪਣੀ ਫ਼ਿਲਮ ‘ਹਾਂ ਮੈਨੇ ਵੀ ਪਿਆਰ ਕੀਆ’ ਦੇ ਸਹਿ-ਕਲਾਕਾਰ ਅਭਿਸ਼ੇਕ ਬੱਚਨ ਨਾਲ ਰਿਸ਼ਤਾ ਸੀ। ਇਨ੍ਹੀਂ ਦਿਨੀਂ ਅਮਿਤਾਭ ਬੱਚਨ ਦੇ 60ਵੇਂ ਜਨਮ-ਦਿਨ ’ਤੇ ਉਨ੍ਹਾਂ ਨੇ ਸਗਾਈ ਕੀਤੀ ਪਰ ਚਾਰ ਮਹੀਨੇ ਬਾਅਦ ਇਹ ਰਿਸ਼ਤਾ ਟੁੱਟ ਗਿਆ ਸੀ। ਹਾਲਾਂਕਿ ਉਸੀ ਸਾਲ ਕਰਿਸ਼ਮਾ ਕਪੂਰ ਨੇ ਦਿੱਲੀ ਦੇ ਉਦਯੋਗਪਤੀ ਸੰਜੈ ਕਪੂਰ ਨਾਲ ਵਿਆਹ ਕੀਤਾ ਪਰ ਇਹ ਵਿਆਹ ਜ਼ਿਆਦਾ ਸਮਾਂ ਨਹੀਂ ਚੱਲਿਆ ਅਤੇ ਦੋਵਾਂ ਦਾ ਤਲਾਕ ਹੋ ਗਿਆ।

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰਿਸ਼ਮਾ ਕਪੂਰ ਅੱਜ ਆਪਣਾ 47ਵਾਂ ਜਨਮਦਿਨ ਮਨਾ ਰਹੀ ਹੈ। ਅੱਜ ਚਾਹੇ ਕਰਿਸ਼ਮਾ ਕਪੂਰ ਫਿਲਮਾਂ ਤੋਂ ਦੂਰ ਹੈ ਪਰ 90 ਦੇ ਦਹਾਕੇ ਦੇ ਦਿਨਾਂ ਦੀ ਸਭ ਤੋਂ ਹਿੱਟ ਅਤੇ ਹਾਈ ਪੇਡ ਅਦਾਕਾਰਾਂ ‘ਚੋਂ ਇਕ ਸੀ। ਕਰਿਸ਼ਮਾ ਕਪੂਰ ਨੇ ਇਕ ਨੈਸ਼ਨਲ ਐਵਾਰਡ ਅਤੇ 4 ਫਿਲਮਫੇਅਰ ਐਵਾਰਡ ਵੀ ਜਿੱਤੇ ਹਨ। ਜਿਵੇਂ ਕਿ‌ ਤੁਹਾਨੂੰ ਪਤਾ ਹੈ ਕਰਿਸ਼ਮਾ ਬਾਲੀਵੁੱਡ ਦੀ ਸਭ ਤੋਂ ਦਮਦਾਰ ਕਪੂਰ ਖਾਨਦਾਨ ਦੀ ਧੀ ਹੈ।

ਸਾਲ 2002 ‘ਚ ਅਮਿਤਾਭ ਬੱਚਨ 60 ਸਾਲ ਦੇ ਹੋਏ ਤਾਂ ਇਸ ਖ਼ਾਸ ਮੌਕੇ ‘ਤੇ ਖ਼ਾਸ ਐਲਾਨ ਵੀ ਕੀਤਾ ਗਿਆ। ਉਹ ਸਪੈਸ਼ਲ ਐਲਾਨ ਸੀ ਕਰਿਸ਼ਮਾ ਕਪੂਰ ਤੇ ਅਭਿਸ਼ੇਕ ਬੱਚਨ ਦੀ ਕੁੜਮਾਈ। ਇਹ ਨਿਊਜ਼ ਮੀਡੀਆ ਲਈ ਕਾਫ਼ੀ ਵੱਡੀ ਸੀ ਕਿਉਂਕਿ ਇਸ ਰਿਸ਼ਤੇ ਨਾਲ ਇੰਡਸਟਰੀ ਦੇ ਦੋ ਵੱਡੇ ਖ਼ਾਨਦਾਨ ਇਕ ਹੋਣ ਵਾਲੇ ਸਨ ਪਰ ਕੁੜਮਾਈ ਤੋਂ ਕੁਝ ਸਮਾਂ ਬਾਅਦ ਇਹ ਰਿਸ਼ਤਾ ਟੁੱਟਣ ਦੀ ਖ਼ਬਰ ਆ ਗਈ, ਜਿਸ ਨਾਲ ਦੋਵਾਂ ਖ਼ਾਨਦਾਨਾਂ ਤੋਂ ਇਲਾਵਾ ਪੂਰੀ ਇੰਡਸਟਰੀ ‘ਚ ਵੀ ਕਾਫ਼ੀ ਹਲਚਲ ਹੋਈ। ਅੱਜ ਸਾਲਾਂ ਬਾਅਦ ਵੀ ਅਭਿਸ਼ੇਕ ਬੱਚਨ ਅਤੇ ਕਰਿਸ਼ਮਾ ਕਪੂਰ ਦੇ ਇਸ ਟੁੱਟੇ ਰਿਸ਼ਤੇ ਦੇ ਪਿੱਛੇ ਦੀ ਵਜ੍ਹਾ ਪ੍ਰਸ਼ੰਸਕ ਜਾਣਨਾ ਚਾਹੁੰਦੇ ਹਨ।

ਮੀਡੀਆ ‘ਚ ਇਸ ਰਿਸ਼ਤੇ ਦੇ ਟੁੱਟਣ ਪਿੱਛੇ ਕਈ ਕਾਰਨ ਦੱਸੇ ਗਏ ਪਰ ਮੁੱਖ ਵਜ੍ਹਾ ਸੀ ਕਰਿਸ਼ਮਾ ਕਪੂਰ ਦੀ ਮਾਂ ਬਬੀਤਾ ਕਪੂਰ, ਜੋ ਇਸ ਰਿਸ਼ਤੇ ਤੋਂ ਸ਼ੁਰੂ ਤੋਂ ਹੀ ਖੁਸ਼ ਨਹੀਂ ਸੀ। ਜਦੋਂ ਉਨ੍ਹਾਂ ਅਮਿਤਾਭ ਬੱਚਨ ਸਾਹਮਣੇ ਇਕ ਮੰਗ ਰੱਖੀ ਤਾਂ ਫਿਰ ਨਤੀਜਾ ਉਹੀ ਹੋਇਆ, ਜੋ ਸਭ ਦੇ ਸਾਹਮਣੇ ਹੈ। ਜਦੋਂ ਰਿਸ਼ਤਾ ਤੈਅ ਹੋਇਆ ਸੀ ਤਾਂ ਅਭਿਸ਼ੇਕ ਨੂੰ ਇੰਡਸਟਰੀ ‘ਚ ਆਇਆਂ 2 ਸਾਲ ਹੀ ਹੋਏ ਸਨ। ਉਨ੍ਹਾਂ ਦੀ ਪਹਿਲੀ ਫ਼ਿਲਮ ਕੁਝ ਖ਼ਾਸ ਕਮਾਲ ਨਹੀਂ ਕਰ ਸਕੀ ਸੀ। ਬੱਚਨ ਪਰਿਵਾਰ ਦੀ ਆਰਥਿਕ ਹਾਲਤ ਵੀ ਡਗਮਗਾ ਚੁੱਕੀ ਸੀ। ਲਿਹਾਜ਼ਾ ਬਬੀਤਾ ਨੂੰ ਧੀ ਦੇ ਭਵਿੱਖ ਦਾ ਫਿਕਰ ਸਤਾ ਰਿਹਾ ਸੀ ਕਿਉਂਕਿ ਉਹ ਖ਼ੁਦ ਜ਼ਿੰਦਗੀ ‘ਚ ਬਹੁਤ ਕੁਝ ਸਹਿ ਚੁੱਕੀ ਸੀ। ਇਸ ਕਾਰਨ ਬਬੀਤਾ ਨੇ ਅਮਿਤਾਭ ਬੱਚਨ ਸਾਹਮਣੇ ਇਕ ਸ਼ਰਤ ਰੱਖ ਦਿੱਤੀ ਸੀ। ਉਹ ਸ਼ਰਤ ਸੀ ਬੱਚਨ ਪਰਿਵਾਰ ਦੀ ਸੰਪਤੀ ‘ਚੋਂ ਅਭਿਸ਼ੇਕ ਦਾ ਹਿੱਸਾ ਪਹਿਲਾਂ ਹੀ ਉਨ੍ਹਾਂ ਦੇ ਨਾਂ ਕਰ ਦੇਣ ਦੀ। ਜਦੋਂ ਬੱਚਨ ਪਰਿਵਾਰ ਨੇ ਇਹ ਡਿਮਾਂਡ ਸੁਣੀ ਤਾਂ ਉਹ ਹੈਰਾਨ ਰਹਿ ਗਏ। ਆਖਿਰਕਾਰ ਜਦੋਂ ਦੋਵਾਂ ਪਰਿਵਾਰਾਂ ‘ਚ ਸਹਿਮਤੀ ਨਾ ਬਣੀ ਤਾਂ ਰਿਸ਼ਤਾ ਤੋੜ ਦੇਣਾ ਹੀ ਬਿਹਤਰ ਸਮਝਿਆ ਗਿਆ। ਅਭਿਸ਼ੇਕ ਤੇ ਕਰਿਸ਼ਮਾ ਨੇ ਆਪਣੇ ਮਾਪਿਆਂ ਅੱਗੇ ਕੁਝ ਨਹੀਂ ਕਿਹਾ ਤੇ ਆਪਣਾ ਪਿਆਰ ਕੁਰਬਾਨ ਕਰ ਦਿੱਤਾ।

ਕਰਿਸ਼ਮਾ ਕਪੂਰ ਦੇ ਦਾਦਾ ਰਾਜ ਕਪੂਰ, ਚਾਚਾ ਰਿਸ਼ੀ ਕਪੂਰ ਤੋਂ ਲੈ ਕੇ ਮਾਂ ਬਬੀਤਾ ਕਪੂਰ ਅਤੇ ਪਿਤਾ ਰਣਧੀਰ ਕਪੂਰ ਸਾਰੇ ਫ਼ਿਲਮ ਇੰਡਸਟਰੀ ‘ਚ ਕੰਮ ਕਰ ਚੁੱਕੇ ਹਨ ਪਰ ਇਹ ਗੱਲ ਵੀ ਕਿਸੇ ਤੋਂ ਲੁਕੀ ਨਹੀਂ ਹੈ ਕਿ ਬਾਲੀਵੁੱਡ ਦੇ ਇਨ੍ਹੇ ਵੱਡੇ ਖ਼ਾਨਦਾਨ ਯਾਨੀ ਕਪੂਰ ਖ਼ਾਨਦਾਨ ਦੀ ਧੀ ਦਾ ਫ਼ਿਲਮੀ ਸਫਰ ਆਸਾਨ ਨਹੀਂ ਸੀ, ਸਗੋਂ ਬਾਲੀਵੁੱਡ ‘ਚ ਆਪਣੀ ਪਛਾਣ ਬਣਾਉਣ ਲਈ ਕਰਿਸ਼ਮਾ ਨੂੰ ਕਾਫ਼ੀ ਮਿਹਨਤ ਕਰਨੀ ਪਈ।

ਕਰਿਸ਼ਮਾ ਨੇ ਜਦੋਂ ਫ਼ਿਲਮਾਂ ‘ਚ ਐਂਟਰੀ ਕੀਤੀ ਤਾਂ ਉਸ ਸਮੇਂ ਉਨ੍ਹਾਂ ਦੀ ਉਮਰ 15 ਸਾਲ ਸੀ। 1991 ‘ਚ ਪਹਿਲੀ ਫ਼ਿਲਮ ‘ਪ੍ਰੇਮ ਕੈਦੀ’ ਰਿਲੀਜ਼ ਹੋਈ। ਇਸ ਫ਼ਿਲਮ ‘ਚ ਉਨ੍ਹਾਂ ਨੇ ਸਾਊਥ ਦੇ ਹੀਰੋ ਹਰੀਸ਼ ਕੁਮਾਰ ਨਾਲ ਕੰਮ ਕੀਤਾ ਸੀ। ਕਰਿਸ਼ਮਾ ਕਪੂਰ ਨੇ ‘ਰਾਜਾ ਹਿੰਦੁਸਤਾਨੀ’, ‘ਜ਼ਿਗਰ’, ‘ਅਨਾਰੀ’, ‘ਰਾਜਾ ਬਾਬੂ’, ‘ਕੂਲੀ ਨੰਬਰ 1’ ‘ਸਾਜਨ ਚਲੇ ਸਸੂਰਾਲ’ ਵਰਗੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਸਾਲ 1996 ‘ਚ ਆਈ ਫ਼ਿਲਮ ‘ਰਾਜਾ ਹਿੰਦੁਸਤਾਨੀ’ ਨੇ ਕਰਿਸ਼ਮਾ ਦੇ ਸਿਤਾਰੇ ਚਮਕਾ ਦਿੱਤੇ। ਹਾਲਾਂਕਿ ਕਰਿਸ਼ਮਾ ਨੇ ਜਦੋਂ ਬਾਲੀਵੁੱਡ ‘ਚ ਐਂਟਰੀ ਕੀਤੀ ਸੀ ਤਾਂ ਉਨ੍ਹਾਂ ਦੇ ਲੁੱਕ ਨੂੰ ਲੈ ਕੇ ਕਾਫ਼ੀ ਮਖੌਲ ਬਣਾਇਆ ਗਿਆ ਸੀ। ਕਿਸੇ ਨੇ ਉਨ੍ਹਾਂ ਨੂੰ ਲੇਡੀ ਰਣਧੀਰ ਕਪੂਰ ਕਿਹਾ ਤਾਂ ਕਈਆਂ ਨੇ ਕਿਹਾ ਕਿ ਉਹ ਲੜਕੇ ਵਰਗੀ ਦਿਖਾਈ ਦਿੰਦੀ ਹੈ।

ਰਾਜਾ ਹਿੰਦੁਸਤਾਨੀ’ ਕਰਿਸ਼ਮਾ ਦੇ ਕਰੀਅਰ ਦੀ ਸਭ ਤੋਂ ਵੱਡੀ ਹਿੱਟ ਫ਼ਿਲਮ ਸਿੱਧ ਹੋਈ। ਇਸ ਫ਼ਿਲਮ ‘ਚ ਪਹਿਲੀ ਵਾਰ ਕਰਿਸ਼ਮਾ ਨੇ ਕਿਸੇ ਹੀਰੋ ਨੂੰ ਕਿੱਸ ਕੀਤਾ ਸੀ। ਤੇਜ਼ ਮੀਂਹ ‘ਚ ਕਰਿਸ਼ਮਾ ਅਤੇ ਆਮਿਰ ਖ਼ਾਨ ਦਾ ਉਹ ਲਿਪਲੌਕ ਸੀਨ ਕਾਫੀ ਸੁਰਖੀਆਂ ‘ਚ ਰਿਹਾ। ਇਸ ਫਿਲਮ ‘ਚ ਆਮਿਰ-ਕਰਿਸ਼ਮਾ ਦੇ ਕਿਸਿੰਗ ਸੀਨ ਨੂੰ ਬਾਲੀਵੁੱਡ ਫ਼ਿਲਮ ਦਾ ਸਭ ਤੋਂ ਲੰਬਾ ਕਿੱਸ ਸੀਨ ਮੰਨਿਆ ਗਿਆ। ਇਸ ਸੀਨ ਨੂੰ ਸ਼ੂਟ ਕਰਨ ਤੋਂ ਪਹਿਲਾਂ ਨਿਰਦੇਸ਼ਕ ਪਰੇਸ਼ਾਨ ਸਨ ਅਤੇ ਉਹ ਨਹੀਂ ਚਾਹੁੰਦੇ ਸਨ ਕਿ ਸੀਨ ਗੰਦਾ ਲੱਗੇ ਕਿਉਂਕਿ ਉਸ ਸਮੇਂ ਅਜਿਹੇ ਸੀਨਜ਼ ਬੋਲਡ ਮੰਨੇ ਜਾਂਦੇ ਸਨ। ਇਸ ਫ਼ਿਲਮ ਲਈ ਕਰਿਸ਼ਮਾ ਨੂੰ ‘ਬੈਸਟ ਅਦਾਕਾਰਾ’ ਦਾ ਐਵਾਰਡ ਵੀ ਮਿਲਿਆ ਸੀ। ਇਸੇ ਫ਼ਿਲਮ ਨੇ ਕਰਿਸ਼ਮਾ ਨੂੰ ਰਾਤੋਂ-ਰਾਤ ਸਟਾਰ ਬਣਾ ਦਿੱਤਾ। ਨਿਰਦੇਸ਼ਕ ਕਰਿਸ਼ਮਾ ਨੂੰ ਆਪਣੀ ਫਿਲਮ ‘ਚ ਲੈਣ ਲਈ ਚੱਕਰ ਕੱਟਣ ਲੱਗੇ। ਜ਼ਿਕਰਯੋਗ ਹੈ ਕਿ ਇਹ ਫਿਲਮ 4 ਘੰਟੇ 24 ਮਿੰਟ ਦੀ ਸੀ ਪਰ ਇਸ ਨੂੰ ਐਡਿਟ ਕਰਕੇ 2 ਘੰਟੇ 54 ਮਿੰਟ ਕੀਤੀ ਗਈ ਸੀ।

About admin

Check Also

ਬੱਬੂ ਮਾਨ ਨੇ ਮੁੜ ਲਿਆ ਸਰਕਾਰਾਂ ਨੂੰ ਲੰਬੇ ਹੱਥੀਂ, ਕਿਹਾ ‘ਵੋਟਾਂ ਤੋਂ ਪਹਿਲਾਂ ਹੀ ਪੱਬਾਂ ਭਾਰ ਹੋ ਗਏ…

ਪੰਜਾਬ ਦੇ ਮਸ਼ਹੂਰ ਗੀਤਕਾਰ, ਅਦਾਕਾਰ ਅਤੇ ਗਾਇਕ ਬੱਬੂ ਮਾਨ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। …

%d bloggers like this: