Breaking News
Home / ਬਾਲੀਵੁੱਡ / ਅਰਬਪਤੀ ਬਿਜ਼ਨੈੱਸਮੈਨ ਦੀ ਪਤਨੀ ਹੈ ਅਕਸ਼ੇ ਕੁਮਾਰ ਦੀ ਭੈਣ ਅਲਕਾ ਭਾਟੀਆ, ਉਮਰ ’ਚ ਹੈ 15 ਸਾਲ ਵੱਡਾ

ਅਰਬਪਤੀ ਬਿਜ਼ਨੈੱਸਮੈਨ ਦੀ ਪਤਨੀ ਹੈ ਅਕਸ਼ੇ ਕੁਮਾਰ ਦੀ ਭੈਣ ਅਲਕਾ ਭਾਟੀਆ, ਉਮਰ ’ਚ ਹੈ 15 ਸਾਲ ਵੱਡਾ

ਅਕਸ਼ੇ ਕੁਮਾਰ ਨੇ ਆਪਣੀ ਆਗਾਮੀ ਫ਼ਿਲਮ ‘ਰਕਸ਼ਾ ਬੰਧਨ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਅਕਸ਼ੇ ਨੇ ਫ਼ਿਲਮ ਦੇ ਸੈੱਟ ਤੋਂ ਇਕ ਤਸਵੀਰ ਸਾਂਝੀ ਕੀਤੀ ਹੈ, ਉਥੇ ਉਨ੍ਹਾਂ ਨੇ ਇਹ ਫ਼ਿਲਮ ਆਪਣੀ ਭੈਣ ਅਲਕਾ ਭਾਟੀਆ ਨੂੰ ਸਮਰਪਿਤ ਕੀਤੀ ਹੈ।

ਅਕਸ਼ੇ ਕੁਮਾਰ ਦੀ ਭੈਣ ਅਲਕਾ ਭਾਟੀਆ ਚਰਚਾ ਤੋਂ ਕਾਫੀ ਦੂਰ ਰਹਿੰਦੀ ਹੈ। ਹਾਲਾਂਕਿ ਉਹ ਆਪਣੇ ਭਰਾ ਅਕਸ਼ੇ ਦੇ ਬੇਹੱਦ ਕਰੀਬ ਹੈ। ਉਹ ‘ਰਕਸ਼ਾ ਬੰਧਨ’ ਨੂੰ ਪ੍ਰੋਡਿਊਸ ਵੀ ਕਰ ਰਹੀ ਹੈ। ਇਸ ਤੋਂ ਇਲਾਵਾ ਉਸ ਨੇ 2014 ’ਚ ਫ਼ਿਲਮ ‘ਫੁਗਲੀ’ ਨੂੰ ਪ੍ਰੋਡਿਊਸ ਕੀਤਾ ਸੀ। ਅਲਕਾ ਭਾਟੀਆ ਨੇ 23 ਸਤੰਬਰ, 2012 ਨੂੰ ਸੁਰਿੰਦਰ ਹੀਰਾਨੰਦਾਨੀ ਨਾਲ ਵਿਆਹ ਕਰਵਾਇਆ ਸੀ। ਸੁਰਿੰਦਰ ਉਸ ਤੋਂ 15 ਸਾਲ ਵੱਡੇ ਹਨ। ਵਿਆਹ ਸਮੇਂ ਅਲਕਾ ਦੀ ਉਮਰ 40 ਸਾਲ ਦੀ ਸੀ। ਅਜਿਹੇ ’ਚ ਸੁਰਿੰਦਰ ਦੀ ਉਮਰ 55 ਸਾਲ ਸੀ।

ਅਰਬਪਤੀ ਹੈ ਅਲਕਾ ਭਾਟੀਆ
ਅਲਕਾ ਭਾਟੀਆ ਅਰਬਾਂ ਦੀ ਮਾਲਕਣ ਹੈ। ਉਸ ਦਾ ਪਤੀ ਸੁਰਿੰਦਰ ਹੀਰਾਨੰਦਾਨੀ ‘ਹਾਊਸ ਆਫ ਹੀਰਾਨੰਦਾਨੀ’ ਦੇ ਫਾਊਂਡਰ ਤੇ ਮੈਨੇਜਿੰਗ ਡਾਇਰੈਕਟਰ ਹਨ। ਇਹ ਇਕ ਲੀਡਿੰਗ ਿਬਜ਼ਨੈੱਸ ਗਰੁੱਪ ਹੈ, ਜੋ ਰੀਅਲ ਅਸਟੇਟ ਤੇ ਹਾਊਸਿੰਗ ਸੈਕਟਰ ’ਚ ਕੰਮ ਕਰਦਾ ਹੈ। ਫੋਰਬਸ ਦੀ ਰਿਪੋਰਟ ਮੁਤਾਬਕ ਸਾਲ 2018 ’ਚ ਉਸ ਦੀ ਕੁਲ ਸੰਪਤੀ 1.3 ਬਿਲੀਅਨ ਡਾਲਰ ਸੀ। ਸੁਰਿੰਦਰ ਹੀਰਾਨੰਦਾਨੀ ਦਾ ਇਹ ਦੂਜਾ ਵਿਆਹ ਸੀ। ਪਹਿਲਾ ਵਿਆਹ ਉਨ੍ਹਾਂ ਨੇ ਪ੍ਰੀਤੀ ਨਾਂ ਦੀ ਲੜਕੀ ਨਾਲ ਕਰਵਾਇਆ ਸੀ। ਇਸ ਵਿਆਹ ਤੋਂ ਉਨ੍ਹਾਂ ਦੇ ਤਿੰਨ ਬੱਚੇ ਨੇਹਾ, ਕੋਮਲ ਤੇ ਹਰਸ਼ ਹਨ।

ਲੀਡ ਰੋਲ ’ਚ ਹੋਵੇਗੀ ਭੂਮੀ ਪੇਡਨੇਕਰ
ਅਕਸ਼ੇ ਕੁਮਾਰ ਦੀ ਫ਼ਿਲਮ ‘ਰਕਸ਼ਾ ਬੰਧਨ’ ਦੀ ਗੱਲ ਕਰੀਏ ਤਾਂ ਇਸ ਫ਼ਿਲਮ ਨੂੰ ਆਨੰਦ ਐੱਲ. ਰਾਏ ਡਾਇਰੈਕਟ ਕਰਨ ਜਾ ਰਹੇ ਹਨ। ਰਿਪੋਰਟਾਂ ਮੁਤਾਬਕ ਇਸ ਫ਼ਿਲਮ ’ਚ ਭੂਮੀ ਪੇਡਨੇਕਰ ਮੁੱਖ ਭੂਮਿਕਾ ’ਚ ਹੋਵੇਗੀ। ‘ਟਾਇਲੇਟ ਏਕ ਪ੍ਰੇਮ ਕਥਾ’ ਤੋਂ ਬਾਅਦ ਦੋਵੇਂ ਇਕ ਵਾਰ ਮੁੜ ਇਕੱਠੇ ਕੰਮ ਕਰਨਗੇ।

‘ਰਕਸ਼ਾ ਬੰਧਨ’ ’ਚ ਅਕਸ਼ੇ ਕੁਮਾਰ ਦੀਆਂ ਭੈਣਾਂ ਦਾ ਕਿਰਦਾਰ ਸਹਿਜਮੀਨ ਕੌਰ, ਦੀਪਿਕਾ ਖੰਨਾ, ਸਾਦੀਆ ਖਤੀਬ ਤੇ ਸਮ੍ਰਿਤੀ ਸ਼੍ਰੀਕਾਂਤ ਨਿਭਾਉਣ ਜਾ ਰਹੀਆਂ ਹਨ। ਅਕਸ਼ੇ ਨੇ ਸਾਲ 2020 ’ਚ ਰੱਖੜੀ ਦੇ ਤਿਉਹਾਰ ਮੌਕੇ ਇਸ ਫ਼ਿਲਮ ਦਾ ਐਲਾਨ ਕੀਤਾ ਸੀ


ਅਕਸ਼ੇ ਕੁਮਾਰ ਦੀ ਭੈਣ ਨੇ 15 ਸਾਲ ਵੱਡੇ ਇਸ ਸ਼ਖਸ ਨਾਲ ਪਰਿਵਾਰ ਖਿਲਾਫ ਜਾ ਕੇ ਕਰਵਾਇਆ ਵਿਆਹ, ਖਿਡਾਰੀ ਕੁਮਾਰ ਵੀ ਨਹੀਂ ਸੀ ਰਾਜ਼ੀ

ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਅਤੇ ਟਵਿੰਕਲ ਖੰਨਾ ਸੁਰਖੀਆਂ ‘ਚ ਰਹਿੰਦੇ ਹਨ। ਹਾਲਾਂਕਿ, ਅਕਸ਼ੇ ਕੁਮਾਰ ਦੀ ਭੈਣ ਅਲਕਾ ਭਾਟੀਆ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਅਲਕਾ ਮਸ਼ਹੂਰ ਪਰਿਵਾਰ ਤੋਂ ਹੋਣ ਦੇ ਬਾਵਜੂਦ ਵੀ ਲਾਈਮਲਾਈਟ ਤੋਂ ਦੂਰ ਰਹਿਣਾ ਪਸੰਦ ਕਰਦੀ ਹੈ।

ਅਲਕਾ ਦੀ ਨਿੱਜੀ ਜ਼ਿੰਦਗੀ ਬਹੁਤ ਦਿਲਚਸਪ ਹੈ।

ਹਾਲਾਂਕਿ ਅਲਕਾ ਅਕਸਰ ਫਿਲਮੀ ਸਕ੍ਰੀਨਿੰਗ ਅਤੇ ਕਈ ਈਵੈਂਟਸ ‘ਚ ਦਿਖਾਈ ਦਿੰਦੀ ਹੈ ਪਰ ਜ਼ਿਆਦਾਤਰ ਚਰਚਾਵਾਂ ‘ਚ ਅਕਸ਼ੈ ਕੁਮਾਰ ਦੀ ਭੈਣ ਉਸ ਸਮੇਂ ਆਈ ਜਦੋਂ ਉਸ ਨੇ ਪਰਿਵਾਰ ਦੇ ਖਿਲਾਫ ਜਾ ਕੇ ਵਿਆਹ ਕਰਨ ਦਾ ਫੈਸਲਾ ਕੀਤਾ।

ਅਲਕਾ ਭਾਟੀਆ ਨੇ ਆਪਣੇ ਤੋਂ 15 ਸਾਲ ਵੱਡੇ ਕਾਰੋਬਾਰੀ ਸੁਰੇਂਦਰ ਹੀਰਨੰਦਨੀ ਨਾਲ ਵਿਆਹ ਕਰਵਾ ਲਿਆ ਹੈ।

ਅਲਕਾ ਅਤੇ ਸੁਰੇਂਦਰ ਦਾ ਵਿਆਹ ਸਾਲ 2012 ਵਿੱਚ ਹੋਇਆ ਸੀ। ਸੁਰੇਂਦਰ ਕੰਸਟ੍ਰਕਸ਼ਨ ਕੰਪਨੀ ਹਿਰਨੰਦਨੀ ਗਰੁੱਪ ਦਾ ਮੈਨੇਜਿੰਗ ਡਾਇਰੈਕਟਰ ਹੈ।

ਰਿਪੋਰਟਾਂ ਦੇ ਅਨੁਸਾਰ, ਕਿਹਾ ਜਾਂਦਾ ਹੈ ਕਿ ਅਲਕਾ ਦਾ ਪਰਿਵਾਰ ਇਸ ਵਿਆਹ ਲਈ ਤਿਆਰ ਨਹੀਂ ਸੀ। ਇੱਥੋਂ ਤੱਕ ਕਿ ਅਕਸ਼ੇ ਕੁਮਾਰ ਵੀ ਨਹੀਂ ਚਾਹੁੰਦੇ ਸੀ ਕਿ ਅਲਕਾ ਸੁਰੇਂਦਰ ਨਾਲ ਵਿਆਹ ਕਰਵਾਵੇ। ਇਸ ਦਾ ਸਭ ਤੋਂ ਵੱਡਾ ਕਾਰਨ ਇਸ ਜੋੜੀ ਦੀ ਉਮਰ ਦਾ ਫਰਕ ਸੀ

ਦੱਸਿਆ ਜਾਂਦਾ ਹੈ ਕਿ ਦੋਵਾਂ ਦਾ ਕਾਫ਼ੀ ਸਮੇਂ ਤੋਂ ਅਫੇਅਰ ਚੱਲਿਆ ਸੀ। ਅਕਸ਼ੇ ਕੁਮਾਰ ਅਤੇ ਉਸ ਦਾ ਪਰਿਵਾਰ ਇਸ ਵਿਆਹ ਤੋਂ ਬਿਲਕੁਲ ਖੁਸ਼ ਨਹੀਂ ਸੀ।

ਇਹ ਸੁਰੇਂਦਰ ਦਾ ਦੂਜਾ ਵਿਆਹ ਸੀ। ਗੁਰੂਦੁਆਰੇ ‘ਚ ਦੋਹਾਂ ਨੇ ਵਿਆਹ ਕਰਵਾਇਆ ਅਤੇ ਅਕਸ਼ੇ -ਟਵਿੰਕਲ ਨੇ ਰਸਮਾਂ ਨਿਭਾਈਆਂ ਸੀ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਅਕਸ਼ੈ ਕੁਮਾਰ ਦੀ ਭੈਣ ਅਲਕਾ ਹਾਊਸ ਵਾਈਫ ਹੈ। ਉਸ ਨੇ ਫਿਲਮ ‘ਫੁਗਲੀ’ ਵੀ ਪ੍ਰੋਡਿਊਸ ਕੀਤੀ ਹੈ।

About admin

Check Also

50 ਲੱਖ ਦੀ ਸਾੜੀ ਪਹਿਨ ਰਾਜ ਕੁੰਦਰਾ ਦੀ ਦੁਲਹਨ ਬਣੀ ਸੀ ਸ਼ਿਲਪਾ, ਵਿਆਹ ‘ਚ ਕੱਟਿਆ ਸੀ 80 ਕਿਲੋ ਦਾ ਕੇਕ

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈਟੀ ਨੇ ਲੰਡਨ ਦੇ ਬਿਜ਼ਨੈਸਮੈਨ ਰਾਜ ਕੁੰਦਰਾ ਨਾਲ ਵਿਆਹ …

%d bloggers like this: