Breaking News
Home / ਬਾਲੀਵੁੱਡ / ਸੋਨੂੰ ਸੂਦ ਤੋਂ ਪ੍ਰੇਮੀ ਨੇ ਪ੍ਰੇਮਿਕਾ ਲਈ ਕੀਤੀ ਅਜੀਬੋ-ਗਰੀਬ ਮੰਗ, ਸੋਸ਼ਲ ਮੀਡੀਆ ‘ਤੇ ਟਵੀਟ ਵਾਇਰਲ

ਸੋਨੂੰ ਸੂਦ ਤੋਂ ਪ੍ਰੇਮੀ ਨੇ ਪ੍ਰੇਮਿਕਾ ਲਈ ਕੀਤੀ ਅਜੀਬੋ-ਗਰੀਬ ਮੰਗ, ਸੋਸ਼ਲ ਮੀਡੀਆ ‘ਤੇ ਟਵੀਟ ਵਾਇਰਲ

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਲਗਾਤਾਰ ਲੋੜਵੰਦ ਲੋਕਾਂ ਦੀ ਮਦਦ ਕਰ ਰਹੇ ਹਨ। ਸੋਨੂੰ ਸੂਦ ਕੋਲੋਂ ਲੋਕ ਸੋਸ਼ਲ ਮੀਡੀਆ ਰਾਹੀਂ ਵੀ ਮਦਦ ਮੰਗਦੇ ਹਨ। ਹਾਲ ਹੀ ‘ਚ ਇੱਕ ਯੂਜ਼ਰ ਨੇ ਸੋਨੂੰ ਸੂਦ ਤੋਂ ਅਜੀਬੋ-ਗਰੀਬ ਮੰਗ ਕੀਤੀ। ਇਸ ਤੋਂ ਬਾਅਦ ਯੂਜ਼ਰ ਨੂੰ ਵੀ ਸੋਨੂੰ ਸੂਦ ਦਾ ਵੀ ਇੱਕ ਸ਼ਾਨਦਾਰ ਜਵਾਬ ਮਿਲਿਆ। ਇਸ ਟਵੀਟ ਦਾ ਜਵਾਬ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਯੂਜ਼ਰ ਨੇ ਸੋਨੂੰ ਸੂਦ ਨੂੰ ਲਿਖਿਆ, ”ਭਾਈ ਮੇਰੀ ਪ੍ਰੇਮਿਕਾ ਆਈਫੋਨ ਮੰਗ ਰਹੀ ਹੈ, ਉਸ ਦਾ ਕੁਝ ਹੋ ਸਕਦਾ ਹੈ?’

ਸੋਨੂੰ ਸੂਦ ਵੀ ਇਸ ਅਜੀਬ ਮੰਗ ਨੂੰ ਸੁਣ ਕੇ ਹੈਰਾਨ ਰਹਿ ਗਏ ਪਰ ਸੋਨੂੰ ਸੂਦ ਨੂੰ ਹਰ ਰੋਜ਼ ਅਜਿਹੇ ਬਹੁਤ ਸਾਰੇ ਅਜੀਬ ਟਵੀਟ ਦੇਖਣ ਨੂੰ ਮਿਲਦੇ ਹਨ। ਸੋਨੂੰ ਸੂਦ ਨੇ ਵੀ ਇਸ ਨੂੰ ਇਗਨੌਰ ਨਹੀਂ ਕੀਤਾ ਜਵਾਬ ‘ਚ ਸੋਨੂੰ ਨੇ ਕਿਹਾ, ‘ਉਸ ਦੇ ਬਾਰੇ ਤਾਂ ਪਤਾ ਨਹੀਂ ਪਰ ਜੇ ਤੁਸੀਂ ਉਸ ਨੂੰ ਆਈਫੋਨ ਦਿੱਤਾ ਤਾਂ ਤੇਰਾ ਕੁਝ ਨਹੀਂ ਰਹੇਗਾ।’

ਯੂਜ਼ਰ ਨੇ ਸੋਨੂੰ ਸੂਦ ਦੇ ਜਵਾਬ ਤੋਂ ਬਾਅਦ ਉਸ ਨੂੰ ਇੱਕ ਵਾਰ ਫਿਰ ਟਵੀਟ ਕਰਦੇ ਹੋਏ ਕਿਹਾ, ‘ਭਾਈ ਤੁਸੀਂ ਹਰ ਕਿਸੇ ਦਾ ਘਰ ਵਸਾ ਰਹੇ ਹੋ, ਤੁਸੀਂ ਮੈਨੂੰ ਤਬਾਹ ਕਰਨ ‘ਤੇ ਤੁਲੇ ਕਿਉਂ ਹੋ?’ ਹਾਲਾਂਕਿ ਸੋਨੂੰ ਸੂਦ ਨੇ ਇਸ ਨੂੰ ਮਜ਼ਾਕ ‘ਚ ਲੈਂਦੇ ਹੋਏ ਇਸ ਦਾ ਜਵਾਬ ਨਹੀਂ ਦਿੱਤਾ।

ਦੱਸ ਦਈਏ ਕਿ ਹਾਲ ਹੀ ‘ਚ ਸੋਨੂੰ ਸੂਦ ਨੇ ਆਈ. ਏ. ਐੱਸ. ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਮੁਫ਼ਤ ਕੋਚਿੰਗ ਦੇਣ ਦਾ ਵਾਅਦਾ ਕੀਤਾ ਸੀ। ਇਸ ਤਹਿਤ ਅਦਾਕਾਰ ਨੇ ਦੱਸਿਆ ਕਿ ਲੱਖਾਂ ਵਿਦਿਆਰਥੀਆਂ ਦੀਆਂ ਐਪਲੀਕੇਸ਼ਨਾਂ ਆਈਆਂ ਤੇ ਹੁਣ ਸਭ ਵਿਦਿਆਰਥੀਆਂ ਨੂੰ ਮਦਦ ਮਿਲੇਗੀ।

About admin

Check Also

50 ਲੱਖ ਦੀ ਸਾੜੀ ਪਹਿਨ ਰਾਜ ਕੁੰਦਰਾ ਦੀ ਦੁਲਹਨ ਬਣੀ ਸੀ ਸ਼ਿਲਪਾ, ਵਿਆਹ ‘ਚ ਕੱਟਿਆ ਸੀ 80 ਕਿਲੋ ਦਾ ਕੇਕ

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈਟੀ ਨੇ ਲੰਡਨ ਦੇ ਬਿਜ਼ਨੈਸਮੈਨ ਰਾਜ ਕੁੰਦਰਾ ਨਾਲ ਵਿਆਹ …

%d bloggers like this: