Breaking News
Home / ਦੇਸ਼ / ਸਾਰਾ ਅਲੀ ਖ਼ਾਨ ਦਾ ਖੁਲਾਸਾ, ਕਿਹਾ-‘ਕੇਦਾਰਨਾਥ’ ਨਾਲ ਡੈਬਿਊ ਕਰਨ ’ਤੇ ਪਿਤਾ ਸੈਫ ਹੋ ਗਏ ਸਨ ਨਾਰਾਜ਼

ਸਾਰਾ ਅਲੀ ਖ਼ਾਨ ਦਾ ਖੁਲਾਸਾ, ਕਿਹਾ-‘ਕੇਦਾਰਨਾਥ’ ਨਾਲ ਡੈਬਿਊ ਕਰਨ ’ਤੇ ਪਿਤਾ ਸੈਫ ਹੋ ਗਏ ਸਨ ਨਾਰਾਜ਼

ਮੁੰਬਈ : ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਦਾ ਡੈਬਿਊ ਫ਼ਿਲਮ ‘ਕੇਦਾਰਨਾਥ’ ਨਾਲ ਹੋਇਆ ਸੀ। ਇਸ ਫ਼ਿਲਮ ’ਚ ਉਨ੍ਹਾਂ ਤੋਂ ਇਲਾਵਾ ਸੁਸ਼ਾਂਤ ਸਿੰਘ ਰਾਜਪੂਤ ਦੀ ਅਹਿਮ ਭੂਮਿਕਾ ਸੀ। ਹੁਣ ਸਾਰਾ ਅਲੀ ਖ਼ਾਨ ਨੇ ਇਕ ਇੰਟਰਵਿਊ ’ਚ ਖੁਲਾਸਾ ਕੀਤਾ ਹੈ ਕਿ ਫ਼ਿਲਮ ‘ਕੇਦਾਰਨਾਥ’ ਨਾਲ ਡੈਬਿਊ ਕਰਨ ’ਤੇ ਉਨ੍ਹਾਂ ਦੇ ਪਿਤਾ ਸੈਫ ਅਲੀ ਖ਼ਾਨ ਨਾਰਾਜ਼ ਹੋ ਗਏ ਸਨ। ਇਸ ਬਾਰੇ ਸਾਰਾ ਨੇ ਕਿਹਾ ਕਿ ਉਸਦੇ ਪਿਤਾ ਜਾਣਦੇ ਸਨ ਕਿ ਉਨ੍ਹਾਂ ਦੀ ਧੀ ਜਦੋਂ ਤਕ ਕਿਸੀ ਵੀ ਫ਼ਿਲਮ ਨੂੰ ਲੈ ਕੇ ਕਨਵਿੰਸ ਨਹੀਂ ਹੋਵੇਗੀ, ਉਦੋ ਤਕ ਉਹ ਉਸ ਫ਼ਿਲਮ ’ਚ ਕੰਮ ਨਹੀਂ ਕਰੇਗੀ। ਇਸ ਦੇ ਚੱਲਦਿਆਂ ਉਨ੍ਹਾਂ ਦੇ ਪਿਤਾ ਨੇ ਉਸਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਫ਼ੈਸਲੇ ਖ਼ੁਦ ਲਵੇ।

ਸਾਰਾ ਅਲੀ ਖ਼ਾਨ ਨੇ ਕਿਹਾ,ਪਿਤਾ ਸੈਫ਼ ਅਲੀ ਖ਼ਾਨ ਵੀ ਇਕ ਅਦਾਕਾਰ ਹਨ। ਉਨ੍ਹਾਂ ਨੂੰ ਕਿਸੀ ਵੀ ਚੀਜ਼ ਤੋਂ ਸਮੱਸਿਆ ਨਹੀਂ ਹੈ ਜੋ ਮੈਂ ਆਪਣੇ ਜੀਵਨ ’ਚ ਕੀਤਾ ਹੈ। ਮੈਂ ਉਸ ਲਈ ਆਪਣਾ ਦਿਲ ਅਤੇ ਆਤਮਾ ਲਗਾ ਦਿੱਤੀ ਹੈ। ਉਸਨੇ ਇਹ ਵੀ ਕਿਹਾ ਕਿ ‘ਕੇਦਾਰਨਾਥ’ ਚੰਗੀ ਫ਼ਿਲਮ ਸੀ ਅਤੇ ਉਸ ਨੂੰ ਫ਼ਿਲਮ ਤੋਂ ਕਾਫ਼ੀ ਪਿਆਰ ਅਤੇ ਸਰਾਹਨਾ ਮਿਲੀ ਹੈ। ਉਸ ਨੂੰ ਮਾਣ ਹੈ ਕਿ ਉਸ ਨੇ ਇਹ ਫ਼ਿਲਮ ਕੀਤੀ।

ਸਾਰਾ ਅਲੀ ਖ਼ਾਨ ਨੇ ਹਾਲ ਹੀ ’ਚ ‘ਕੇਦਾਰਨਾਥ’ ਦੇ ਸਹਿ-ਕਲਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਪਹਿਲੀ ਬਰਸੀ ’ਤੇ ਯਾਦ ਕਰਕੇ ਸ਼ਰਧਾਂਜਲੀ ਵੀ ਦਿੱਤੀ। ਸਾਰਾ ਅਲੀ ਖ਼ਾਨ ਨੇ ਸੁਸ਼ਾਂਤ ਦੀ ਤਸਵੀਰ ਸ਼ੇਅਰ ਕਰਕੇ ਲਿਖਿਆ, ‘ਜਦੋਂ ਵੀ ਮੈਨੂੰ ਸਹਾਇਤਾ ਜਾਂ ਸਲਾਹ ਦੀ ਜ਼ਰੂਰਤ ਪਈ, ਤੁਸੀਂ ਕੀਤੀ। ਤੁਸੀਂ ਅਦਾਕਾਰੀ ਦੀ ਦੁਨੀਆ ਤੋਂ ਮੈਨੂੰ ਜਾਣੂ ਕਰਵਾਇਆ। ਤੁਸੀਂ ਇਹ ਭਰੋਸਾ ਦਿਵਾਇਆ ਕਿ ਸੁਪਨੇ ਸੱਚ ਹੁੰਦੇ ਹਨ ਅਤੇ ਅੱਜ ਜੋ ਵੀ ਮੇਰੇ ਕੋਲ ਹੈ, ਉਸਦਾ ਕਾਰਨ ਵੀ ਤੁਸੀਂ ਹੋ। ਮੈਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਤੁਸੀਂ ਚਲੇ ਗਏ ਪਰ ਜਦੋਂ ਵੀ ਮੈਂ ਸਿਤਾਰਿਆਂ, ਚੜਦੇ ਸੂਰਜ ਜਾਂ ਚੰਦਰਮਾ ਨੂੰ ਦੇਖਦੀ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਇਹ ਤੁਸੀਂ ਹੋ।’

ਸਾਰਾ ਅਲੀ ਖ਼ਾਨ ਫ਼ਿਲਮੀ ਅਦਾਕਾਰਾ ਹੈ। ਉਹ ਸੋਸ਼ਲ ਮੀਡੀਆ ’ਤੇ ਵੀ ਸਰਗਰਮ ਰਹਿੰਦੀ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ ਜੋ ਕਿ ਕਾਫ਼ੀ ਤੇਜ਼ੀ ਨਾਲ ਵਾਇਰਲ ਹੁੰਦੀਆਂ ਹਨ। ਸਾਰਾ ਅਲੀ ਖ਼ਾਨ ਦਾ ਅਫੇਅਰ ਕਾਰਤਿਕ ਆਰਿਅਨ ਨਾਲ ਸੀ। ਦੋਵਾਂ ਦੀ ਜੋੜੀ ਕਾਫ਼ੀ ਪਸੰਦ ਕੀਤੀ ਗਈ ਸੀ। ਹਾਲਾਂਕਿ ਬਾਅਦ ’ਚ ਦੋਵਾਂ ਦਾ ਬ੍ਰੇਕਅਪ ਹੋ ਗਿਆ।

About admin

Check Also

ਬੱਬੂ ਮਾਨ ਨੇ ਮੁੜ ਲਿਆ ਸਰਕਾਰਾਂ ਨੂੰ ਲੰਬੇ ਹੱਥੀਂ, ਕਿਹਾ ‘ਵੋਟਾਂ ਤੋਂ ਪਹਿਲਾਂ ਹੀ ਪੱਬਾਂ ਭਾਰ ਹੋ ਗਏ…

ਪੰਜਾਬ ਦੇ ਮਸ਼ਹੂਰ ਗੀਤਕਾਰ, ਅਦਾਕਾਰ ਅਤੇ ਗਾਇਕ ਬੱਬੂ ਮਾਨ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। …

%d bloggers like this: