Breaking News
Home / ਬਾਲੀਵੁੱਡ / ‘ਬਜਰੰਗੀ ਭਾਈਜਾਨ’ ਦੀ ਮੁੰਨੀ ਨੇ ਉਤਾਰੀ ਕੰਗਨਾ ਰਣੌਤ ਦੀ ਜ਼ਬਰਦਸਤ ਨਕਲ, ਪ੍ਰਸ਼ੰਸਕ ਵੀ ਹੋਏ ਖੁਸ਼

‘ਬਜਰੰਗੀ ਭਾਈਜਾਨ’ ਦੀ ਮੁੰਨੀ ਨੇ ਉਤਾਰੀ ਕੰਗਨਾ ਰਣੌਤ ਦੀ ਜ਼ਬਰਦਸਤ ਨਕਲ, ਪ੍ਰਸ਼ੰਸਕ ਵੀ ਹੋਏ ਖੁਸ਼

ਸਲਮਾਨ ਖ਼ਾਨ ਦੀ ਫ਼ਿਲਮ ‘ਬਜਰੰਗੀ ਭਾਈਜਾਨ’ ’ਚ ‘ਮੁੰਨੀ’ ਦਾ ਕਿਰਦਾਰ ਨਿਭਾਉਣ ਤੋਂ ਬਾਅਦ ਹਰਸ਼ਾਲੀ ਮਲਹੋਤਰਾ ਰਾਤੋ-ਰਾਤ ਸਟਾਰ ਬਣ ਗਈ ਸੀ। ਫ਼ਿਲਮ ’ਚ ਮੁੰਨੀ ਤੇ ਸਲਮਾਨ ਦੀ ਕੈਮਿਸਟਰੀ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ।

ਹਰਸ਼ਾਲੀ ਮਲਹੋਤਰਾ ਜਿਨ੍ਹਾਂ ਨੂੰ ਲੋਕ ‘ਮੁੰਨੀ’ ਵਜੋਂ ਜਾਣਦੇ ਹਨ, ਅਕਸਰ ਹੀ ਆਪਣੀਆਂ ਪੋਸਟਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦੀ ਨਜ਼ਰ ਆਉਂਦੀ ਹੈ। ਕਈ ਵਾਰ ਉਹ ਡਾਂਸ ਵੀਡੀਓਜ਼ ਤੇ ਕਈ ਵਾਰ ਅਦਾਕਾਰੀ ਦੀਆਂ ਵੀਡੀਓਜ਼ ਪਾ ਕੇ ਪ੍ਰਸ਼ੰਸਕਾਂ ਦਾ ਖੂਬ ਮਨੋਰੰਜਨ ਕਰਦੀ ਹੈ। ਇਹੀ ਕਾਰਨ ਹੈ ਕਿ ਇੰਸਟਾਗ੍ਰਾਮ ’ਤੇ ਉਸ ਦੇ ਪ੍ਰਸ਼ੰਸਕਾਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ।

ਇਸ ਸਿਲਸਿਲੇ ’ਚ ਹਰਸ਼ਾਲੀ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਉਹ ਕੰਗਨਾ ਰਣੌਤ ਦੇ ਡਾਇਲਾਗ ’ਤੇ ਜ਼ਬਰਦਸਤ ਅਦਾਕਾਰੀ ਕਰਦੀ ਦਿਖਾਈ ਦੇ ਰਹੀ ਹੈ। ਇਸ ਵੀਡੀਓ ’ਚ ਹਰਸ਼ਾਲੀ ਸ਼ਾਨਦਾਰ ਢੰਗ ਨਾਲ ਕੰਗਨਾ ਦੇ ਡਾਇਲਾਗ ’ਤੇ ਲਿਪਸਿੰਕ ਕਰ ਰਹੀ ਹੈ।

ਹਰਸ਼ਾਲੀ ਦੀ ਇਸ ਵੀਡੀਓ ਨੂੰ ਪ੍ਰਸ਼ੰਸਕ ਬਹੁਤ ਪਸੰਦ ਕਰ ਰਹੇ ਹਨ। ਬਹੁਤ ਸਾਰੇ ਲੋਕਾਂ ਨੇ ਇਸ ਨੂੰ ਹੁਣ ਤੱਕ ਦੀ ਸਭ ਤੋਂ ਵਧੀਆ ਵੀਡੀਓ ਵੀ ਕਿਹਾ ਹੈ। ਹਰਸ਼ਾਲੀ ਦੀ ਵੀਡੀਓ ’ਤੇ ਟਿੱਪਣੀ ਕਰਦਿਆਂ ਇਕ ਯੂਜ਼ਰ ਨੇ ਲਿਖਿਆ, ‘ਸੇਮ ਹਰਸ਼ਾਲੀ ਮੇਰੀ ਵੀ ਆਦਤ ਹੈ।’

ਇਸ ਤੋਂ ਪਹਿਲਾਂ ਹਰਸ਼ਾਲੀ ਦੀ ਇਕ ਵੀਡੀਓ ਕਾਫੀ ਵਾਇਰਲ ਹੋਈ ਸੀ, ਜਿਸ ’ਚ ਉਹ 2021 ਦੀ ਸਥਿਤੀ ਬਾਰੇ ਗੱਲ ਕਰਦੀ ਦਿਖਾਈ ਦਿੱਤੀ ਸੀ। ਇਸ ਵੀਡੀਓ ’ਚ ਹਰਸ਼ਾਲੀ ਨੇ ਕਿਹਾ ਸੀ, ‘ਆਪਣਾ ਹਰ ਦਿਨ ਇਸ ਤਰ੍ਹਾਂ ਜੀਓ ਜਿਵੇਂ ਇਹ ਆਖਰੀ ਹੈ।’ ਉਸ ਦੀ ਇਸ ਵੀਡੀਓ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ।

About admin

Check Also

50 ਲੱਖ ਦੀ ਸਾੜੀ ਪਹਿਨ ਰਾਜ ਕੁੰਦਰਾ ਦੀ ਦੁਲਹਨ ਬਣੀ ਸੀ ਸ਼ਿਲਪਾ, ਵਿਆਹ ‘ਚ ਕੱਟਿਆ ਸੀ 80 ਕਿਲੋ ਦਾ ਕੇਕ

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈਟੀ ਨੇ ਲੰਡਨ ਦੇ ਬਿਜ਼ਨੈਸਮੈਨ ਰਾਜ ਕੁੰਦਰਾ ਨਾਲ ਵਿਆਹ …

%d bloggers like this: