Breaking News
Home / ਵਿਗਿਆਨ / ਦੁਨੀਆਂ ਦਾ ਸਭ ਤੋਂ ਡੂੰਘਾ ਬੋਰ

ਦੁਨੀਆਂ ਦਾ ਸਭ ਤੋਂ ਡੂੰਘਾ ਬੋਰ

#ਦੁਨੀਆਂ_ਦਾ_ਸਭ_ਤੋਂ_ਡੂੰਘਾ_ਬੋਰ #ਕੋਲਾ_92
ਸ਼ੀਤ ਯੁੱਧ ਦੇ ਦੌਰ ਵਿਚ ਜਿੱਥੇ ਇਕ ਪਾਸੇ ਅਮਰੀਕਨ ਅਤੇ ਸੋਵੀਅਤ ਤਕਨੀਕ, ਖੋਜ ਦੀ ਪੁਲਾੜ ਅਤੇ ਹਵਾਈ ਦੌੜ ਵਿਚ ਇਕ ਦੂਜੇ ਤੋਂ ਅੱਗੇ ਲੰਘਣ ਦੀ ਦੌੜ੍ਹ ਵਿਚ ਸ਼ਾਮਲ ਸਨ ਓਥੇ ਹੀ ਇਸ ਵਿਚ ਇਕ ਨਵੀਂ ਦੌੜ੍ਹ ਹੋਰ 1965 ਦੇ ਅਰਸੇ ਵਿਚ ਸ਼ੁਰੂ ਕਰ ਚੁੱਕੇ ਸਨ “ਧਰਤੀ ਵਿਚ ਸਭ ਤੋਂ ਡੂੰਘਾ ਬੋਰ” । ਇਸ ਦੌੜ ਵਿਚ ਸੋਵੀਅਤਾ ਨੇ ਪਹਿਲਕਦਮੀ ਕਰਦਿਆ 1970 ਵਿਚ ਫਿਨਲੈਂਡ ਨਾਲ ਲਗਦੇ ਰੂਸੀ ਰਾਜ ਮੁਰਮਾਨਸਕ ਦੇ ਉੱਤਰ ਵਿਚ ਬਾਲਟਿਕ ਸਾਗਰ ਦੇ ਨਜਦੀਕ ਇਕ ਬੋਰ ਕਰਨਾ ਸ਼ੁਰੂ ਕੀਤਾ ਧਰਤੀ ਦੀ ਡੂੰਘਾਈ ਅਤੇ ਇਸਦੇ ਭੇਤ ਜਾਨਣ ਲਈ ।

ਇਸ ਡਰਿਲਿੰਗ ਦਾ ਪਹਿਲਾ ਨਿਸ਼ਾਨਾ 15 ਕਿਲੋਮੀਟਰ ਡੂੰਘਾ ਬੋਰ ਕਰਨਾ ਮਿਥਿਆ ਗਿਆ । ਇਸ ਪਰੋਜੈਕਟ ਦੀ ਡਰਿਲਿੰਗ 1970 ਦੇ ਮੱਧ ਵਿਚ ਸ਼ੁਰੂ ਕੀਤੀ ਗਈ ਜੋ ਸੋਵੀਅਤ ਯੂਨੀਅਨ ਦੇ ਕੋਲੈਪਸ ਕਰਨ ਤੋਂ ਬਾਅਦ ਅਤੇ ਰਸ਼ੀਅਨ ਫੈਡਰੇਸ਼ਨ ਦੇ ਹੋਂਦ ਵਿਚ ਆਉਣ ਤੋਂ ਬਾਅਦ 1992 ਤਕ ਵੀ ਜਾਰੀ ਰਹੀ । ਇਸ 22 ਸਾਲ ਦੇ ਅਰਸੇ ਵਿਚ ਇਨਸਾਨ 12.2 ਕਿਲੋਮੀਟਰ ਧਰਤੀ ਦੇ ਗਰਭ ਤਕ ਜਾ ਸਕਿਆ ।

ਵਿਗਿਆਨਿਕਾ ਨੇ ਪੰਜ ਕਿਲੋਮੀਟਰ ਦੀ ਡੂੰਘਾਈ ਤਕ ਪਾਣੀ ਨੂੰ ਖੋਜਿਆ । ਜੀਵਣ ਦੀਆਂ ਇਹਨਾ ਸੰਭਾਵਨਾਵਾਂ ਦੇ ਨਾਲ 6 ਕਿਲੋਮੀਟਰ ਦੀ ਡੂਘਾਈ ਉਪਰ ਦੋ ਅਰਬ ਸਾਲ ਪੁਰਾਣੇ ਜੀਵਾਸ਼ਮ ਮਿਲੇ ਜਿਸ ਤੋਂ ਅੰਦਾਜਾ ਲਗਾਇਆ ਜਾਂਦਾ ਕੇ ਜੀਵਣ ਓਸ ਸਮੇਂ ਵੀ ਸੀ ਜੋ ਕਿਸੇ ਅਨਹੋਣੀ ਨਾਲ ਏਨਾ ਡੂੰਘਾ ਦਫਨ ਹੋ ਗਿਆ ।

ਅਖੀਰ ਫੰਡਾਂ ਦੀ ਘਾਟ ਅਤੇ ਤਾਪਮਾਨ 180 ਡਿਗਰੀ ਸੈਲਸੀਅਸ ਤਕ ਚਲਾ ਜਾਣ ਕਾਰਨ ਇਹ ਸਬ ਤੋਂ ਵੱਡਾ ਧਰਤੀ ਦੀ ਡੂੰਘਾਈ ਦਾ ਇਨਸਾਨੀ ਖੋਜ ਪਰੋਗ੍ਰਾਂਮ 1992 ਵਿਚ ਖਤਮ ਕਰ ਦਿੱਤਾ ਗਿਆ ਪਰ ਅੱਜ ਵੀ ਓਹ ਬੋਰ ਡਰਿਲ ਓਸੇ ਤਰਾਂ ਖੁੱਲਾ ਰੱਖਿਆ ਗਿਆ ਹੈ ਜਿੱਥੇ ਯੂਨੀਵਰਸਿਟੀ ਆਫ ਗਲਾਸਗੋ, ਯੂਨੀਵਰਸਿਟੀ ਆਫ ਵਿਓਮਿੰਗ, ਯੂਨੀਵਰਸਿਟੀ ਆਫ ਬਰਜਿਨ ਸਮੇਤ ਮੁੱਖ ਰਸ਼ੀਅਨ ਖੋਜ ਸੰਸਥਾਨ ਕੰਮ ਕਰ ਚੁੱਕੇ ਹਨ ।

ਧਰਤੀ ਦੀ ਇਸ ਅਸੀਂਮ ਗਹਿਰਾਈ ਬਾਰੇ ਹਾਲੇ ਤਕ ਥਿਊਰੀਆਂ ਹੀ ਵਰਤੀਆਂ ਜਾਂਦੀਆਂ ਰਹੀਆਂ ਹਨ ਪਰ ਇਹ ਪਹਿਲਾ ਮੌਕਾ ਸੀ ਜਦ ਇਨਸਾਨ ਨੇ ਇਹਨਾ ਥਿਊਰੀਆਂ ਦੀ ਸੱਚਾਈ ਜਾਨਣ ਦੀ ਕੋਸ਼ਿਸ਼ ਕੀਤੀ ਅਤੇ ਇਸ ਖੋਜ ਵਿਚ ਪਰਤ ਦਰ ਪਰਤ ਆਉਂਦੀਆ ਤਹਿਆਂ ਨਾਲ ਇਕ ਗਲ ਜਰੂਰ ਪਤਾ ਲੱਗੀ ਕੇ ਧਰਤੀ ਦੇ ਅੰਦਰ ਪਿਆਜ ਵਾਂਗ ਪਰਤਾ ਹਨ ਜੋ ਹਾਲੇ ਇੰਨਸਾਨ ਦੀ ਪਹੁੰਚ ਤੋਂ ਕੋਹਾਂ ਦੂਰ ਹਨ ।
Mohinderpal Singh Brar #ਬਰਾੜ_ਲੰਢੇ_ਕੇ

About admin

%d bloggers like this: