Breaking News
Home / ਦੇਸ਼ / ਅਕਸ਼ੈ ਕੁਮਾਰ ਦੇ ਵਿਆਹ ਤੋਂ 20 ਸਾਲ ਬਾਅਦ ਵਾਇਰਲ ਹੋਈਆਂ ਖ਼ੂਬਸੂਰਤ ਤਸਵੀਰਾਂ

ਅਕਸ਼ੈ ਕੁਮਾਰ ਦੇ ਵਿਆਹ ਤੋਂ 20 ਸਾਲ ਬਾਅਦ ਵਾਇਰਲ ਹੋਈਆਂ ਖ਼ੂਬਸੂਰਤ ਤਸਵੀਰਾਂ

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਅਤੇ ਅਦਾਕਾਰਾ ਟਵਿੰਕਲ ਖੰਨਾ ਦਾ ਵਿਆਹ 2001 ‘ਚ ਹੋਇਆ ਸੀ। ਇਸ ਵਿਆਹ ਦੀਆਂ ਤਸਵੀਰਾਂ 20 ਸਾਲ ਬਾਅਦ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਜੋੜੇ ਨੇ ਮੀਡੀਆ ‘ਤੇ ਛਿਪ ਕੇ ਇੱਕ ਰਿਵਾਇਤੀ ਸਮਾਰੋਹ ‘ਚ ਵਿਆਹ ਕਰ ਲਿਆ ਸੀ।

ਅਕਸ਼ੈ ਕੁਮਾਰ ਅਤੇ ਟਵਿੰਕਲ ਖੰਨਾ ਦਾ ਵਿਆਹ ਪ੍ਰਸਿੱਧ ਡਿਜ਼ਾਈਨਰ ਅਬੁ ਜਾਨੀ ਅਤੇ ਸੰਦੀਪ ਖੋਸਲਾ ਦੇ ਘਰ ਹੋਇਆ ਸੀ। ਤਸਵੀਰਾਂ ‘ਚ ਵੇਖ ਸਕਦੇ ਹੋ ਕਿ ਦੋਨਾਂ ਨੇ ਵਿਆਹ ਵਾਲੇ ਦਿਨ ਮੈਚ ਕਰਦਾ ਹੋਇਆ ਵਿਆਹ ਦਾ ਜੋੜਾ ਪਾਇਆ ਸੀ।

ਦੱਸ ਦਈਏ ਕਿ ਟਵਿੰਕਲ ਖੰਨਾ ਨੇ ਵਿਆਹ ਤੋਂ ਬਾਅਦ ਫ਼ਿਲਮਾਂ ਤੋਂ ਦੂਰੀ ਬਣਾ ਲਈ ਅਤੇ ਉਹ ਹੁਣ ਬਤੌਰ ਰਾਈਟਰ ਅਤੇ ਪ੍ਰੋਡਿਊਸਰ ਕੰਮ ਕਰ ਰਹੀ ਹੈ। ਅਦਾਕਾਰ ਅਕਸ਼ੈ ਫ਼ਿਲਮਾਂ ‘ਚ ਸਰਗਰਮ ਹਨ ਅਤੇ ਜਲਦ ਹੀ ਉਸ ਦੀ ਫ਼ਿਲਮ ‘ਬੈੱਲ ਬੋਟਮ’ ਰਿਲੀਜ਼ ਹੋਣ ਜਾ ਰਹੀ ਹੈ। ਫੈਨਜ਼ ਲੰਬੇ ਸਮੇਂ ਤੋਂ ਅਕਸ਼ੈ ਦੀ ਆਉਣ ਵਾਲੀ ਫ਼ਿਲਮ ‘ਬੈੱਲ ਬੋਟਮ’ ਦੀ ਰਿਲੀਜ਼ਿੰਗ ਦਾ ਇੰਤਜ਼ਾਰ ਕਰ ਰਹੇ ਹਨ।

ਹੁਣ ਖਿਲਾੜੀ ਅਕਸ਼ੈ ਕੁਮਾਰ ਨੇ ਐਲਾਨ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਇਹ ਫ਼ਿਲਮ 27 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ।

About admin

Check Also

ਬੱਬੂ ਮਾਨ ਨੇ ਮੁੜ ਲਿਆ ਸਰਕਾਰਾਂ ਨੂੰ ਲੰਬੇ ਹੱਥੀਂ, ਕਿਹਾ ‘ਵੋਟਾਂ ਤੋਂ ਪਹਿਲਾਂ ਹੀ ਪੱਬਾਂ ਭਾਰ ਹੋ ਗਏ…

ਪੰਜਾਬ ਦੇ ਮਸ਼ਹੂਰ ਗੀਤਕਾਰ, ਅਦਾਕਾਰ ਅਤੇ ਗਾਇਕ ਬੱਬੂ ਮਾਨ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। …

%d bloggers like this: