Breaking News
Home / ਦੇਸ਼ / ਨੀਨਾ ਗੁਪਤਾ ਨੇ ਦੱਸਿਆ ਕਿ ਕਿਵੇਂ ਵਿਆਹ ਦੇ ਐਨ ਮੌਕੇ ਉਨ੍ਹਾਂ ਦੇ ਸਾਥੀ ਨੇ ਉਨ੍ਹਾਂ ਨੂੰ ਛੱਡ ਦਿੱਤਾ ਸੀ

ਨੀਨਾ ਗੁਪਤਾ ਨੇ ਦੱਸਿਆ ਕਿ ਕਿਵੇਂ ਵਿਆਹ ਦੇ ਐਨ ਮੌਕੇ ਉਨ੍ਹਾਂ ਦੇ ਸਾਥੀ ਨੇ ਉਨ੍ਹਾਂ ਨੂੰ ਛੱਡ ਦਿੱਤਾ ਸੀ

ਨੀਨਾ ਗੁਪਤਾ ਨੇ ਅਦਾਕਾਰ ਕਰੀਨਾ ਕਪੂਰ ਨੂੰ ਦੱਸਿਆ ਕਿਵੇਂ ਉਸ ਵਿਅਕਤੀ ਨੇ ਉਨ੍ਹਾਂ ਨੂੰ ਧੋਖਾ ਦਿੱਤਾ, ਜਿਸ ਨਾਲ ਵਿਆਹ ਕਰਵਾਉਣਾ ਚਾਹੁੰਦੇ ਸਨ ਅਤੇ ਇੱਥੋਂ ਤੱਕ ਉਹ ਉਸ ਦੇ ਨਾਲ ਰਹਿੰਦੇ ਸਨ।

ਕਰੀਨਾ ਕਪੂਰ ਨੇ ਅਦਾਕਾਰਾ ਨੀਨਾ ਗੁਪਤਾ ਦੀ ਸਵੈ-ਜੀਵਨੀ ਜਾਰੀ ਕੀਤੀ, ਜਿਸ ਦਾ ਸਿਰਲੇਖ ‘ਸੱਚ ਕਹੂ ਤੋਂ’ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਇੱਕ ਇਸੰਟਾਗ੍ਰਮ ਪੋਸਟ ਵਿੱਚ ਕਰੀਨਾ ਅਤੇ ਨੀਨਾ ‘ਇਕੱਲੇਪਨ’ ‘ਤੇ ਚਰਚਾ ਕਰ ਰਹੇ ਹਨ ਅਤੇ ਨੀਨਾ ਇਸ ‘ਤੇ ਬੇਹੱਦ ਸਪੱਸ਼ਟਤਾ ਨਾਲ ਗੱਲ ਕਰ ਰਹੇ ਹਨ।

ਨੀਨਾ ਕਹਿ ਰਹੇ ਹਨ ਕਿ ‘ਛੋਟੇ-ਮੋਟੇ ਅਫੇਅਰਸ ਹੋਣ ਤੋਂ ਇਲਾਵਾ, ਮੁੰਬਈ ਆਉਣ ਵਿੱਚ ਅਸਲ ਵਿੱਚ ਉਨ੍ਹਾਂ ਦਾ ਕੋਈ ਸਾਥੀ ਨਹੀਂ ਸੀ। ਹੁਣ ਉਨ੍ਹਾਂ ਦਾ ਵਿਆਹ ਵਿਵੇਕ ਮਹਿਰਾ ਨਾਲ ਹੋਇਆ ਹੈ।

ਨੀਨਾ, ਕਰੀਨਾ ਕਪੂਰ ਨੂੰ ਦੱਸ ਰਹੇ ਹਨ, “ਅਸਲ ਵਿੱਚ ਜਦੋਂ ਮੈਂ ਇਹ ਕਿਤਾਬ ਲਿਖ ਰਹੀ ਸੀ ਤਾਂ ਮੈਨੂੰ ਅਹਿਸਾਸ ਹੋਇਆ ਕਿ ਜ਼ਿੰਦਗੀ ਦੇ ਮੁੱਖ ਸਾਲਾਂ ਦੌਰਾਨ ਮੈਂ ਪ੍ਰੈਮੀ ਅਤੇ ਪਤੀ ਬਿਨਾਂ ਰਹੀ ਹਾਂ। ਮੈਂ ਬਿਲਕੁਲ ਇਕੱਲੀ ਸੀ।”

ਨੀਨਾ ਨੇ ਇਸ ਦੌਰਾਨ ਇੱਕ ਹੋਰ ਵਿਅਕਤੀ ਦਾ ਜ਼ਿਕਰ ਕੀਤਾ, ਜਿਸ ਨੇ ਐਨ ਮੌਕੇ ‘ਤੇ, ਜਦੋਂ ਵਿਆਹ ਲਈ ਕੱਪੜੇ ਖਰੀਦ ਰਹੀ ਸੀ ਤਾਂ ਵਿਆਹ ਤੋਂ ਮਨ੍ਹਾਂ ਕਰ ਦਿੱਤਾ। “ਮੈਨੂੰ ਅੱਜ ਤੱਕ ਨਹੀਂ ਪਤਾ ਕੀ ਹੋਇਆ ਸੀ। ਪਰ ਅਜਿਹਾ ਹੋਇਆ, ਮੈਂ ਕੀ ਕਰ ਸਕਦੀ ਸੀ, ਮੈਂ ਫਿਰ ਅੱਗੇ ਵਧੀ।”

“ਮੈਂ ਉਸ ਨਾਲ ਵਿਆਹ ਕਰਨਾ ਚਾਹੁੰਦੀ ਸੀ ਅਤੇ ਉਸ ਦੇ ਮਾਤਾ-ਪਿਤਾ ਪ੍ਰਤੀ ਵੀ ਬਹੁਤ ਸਨਮਾਨ ਸੀ। ਮੈਂ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਘਰ ਵਿੱਚ ਹੀ ਰਹਿੰਦੀ ਸੀ।”

About admin

Check Also

ਬੱਬੂ ਮਾਨ ਨੇ ਮੁੜ ਲਿਆ ਸਰਕਾਰਾਂ ਨੂੰ ਲੰਬੇ ਹੱਥੀਂ, ਕਿਹਾ ‘ਵੋਟਾਂ ਤੋਂ ਪਹਿਲਾਂ ਹੀ ਪੱਬਾਂ ਭਾਰ ਹੋ ਗਏ…

ਪੰਜਾਬ ਦੇ ਮਸ਼ਹੂਰ ਗੀਤਕਾਰ, ਅਦਾਕਾਰ ਅਤੇ ਗਾਇਕ ਬੱਬੂ ਮਾਨ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। …

%d bloggers like this: