Breaking News
Home / ਪੰਜਾਬ / ਕੇ. ਆਰ. ਕੇ. ਨੇ ਮੀਕਾ ਸਿੰਘ ’ਤੇ ਬਣਾਈ ਵੀਡੀਓ, ਖੋਲ੍ਹੇ ਕਈ ਰਾਜ਼

ਕੇ. ਆਰ. ਕੇ. ਨੇ ਮੀਕਾ ਸਿੰਘ ’ਤੇ ਬਣਾਈ ਵੀਡੀਓ, ਖੋਲ੍ਹੇ ਕਈ ਰਾਜ਼

ਮੁੰਬਈ (ਬਿਊਰੋ)– ਮੀਕਾ ਸਿੰਘ ਤੇ ਕਮਾਲ ਆਰ. ਖ਼ਾਨ ਯਾਨੀ ਕੇ. ਆਰ. ਕੇ. ਦਰਮਿਆਨ ਚੱਲ ਰਿਹਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਦੋਵਾਂ ਵਿਚਾਲੇ ਚੱਲ ਰਹੀ ਬਿਆਨਬਾਜ਼ੀ ਹਰ ਦਿਨ ਨਵਾਂ ਮੋੜ ਲੈ ਰਹੀ ਹੈ। ਹਾਲ ਹੀ ’ਚ ਮੀਕਾ ਸਿੰਘ ਨੇ ਆਪਣੇ ਯੂਟਿਊਬ ਚੈਨਲ ’ਤੇ ਕੇ. ਆਰ. ਕੇ. ਲਈ ਇਕ ਗੀਤ ਰਿਲੀਜ਼ ਕੀਤਾ ਸੀ, ਜਿਸ ਦਾ ਨਾਂ ‘ਕੇ. ਆਰ. ਕੇ. ਕੁੱਤਾ’ ਹੈ। ਇਸ ਗਾਣੇ ਦੇ ਬੋਲ ਕੇ. ਆਰ. ਕੇ. ਲਈ ਬਹੁਤ ਇਤਰਾਜ਼ਯੋਗ ਹਨ, ਜਿਸ ਨੂੰ ਸੁਣਦਿਆਂ ਹੀ ਉਹ ਗੁੱਸੇ ’ਚ ਆ ਗਿਆ। ਕੇ. ਆਰ. ਕੇ. ਨੇ ਹੁਣ ਮੀਕਾ ਬਾਰੇ ਇਕ ਵੱਡਾ ਖ਼ੁਲਾਸਾ ਕੀਤਾ ਹੈ।

ਉਸ ਨੇ ਇਕ ਵੀਡੀਓ ਜਾਰੀ ਕੀਤੀ ਹੈ ਤੇ ਮੀਕਾ ’ਤੇ ਦੋਸ਼ ਲਗਾਇਆ ਹੈ ਕਿ ਗਾਇਕ ਨੇ ਆਪਣੇ ਹੱਥ ਜੋੜ ਕੇ ਕਿਹਾ ਸੀ ਕਿ ਕਿਰਪਾ ਕਰਕੇ ਮੈਨੂੰ ਆਪਣੀ ਜਨਮਦਿਨ ਦੀ ਪਾਰਟੀ ’ਚ ਸੱਦਾ ਦਿਓ। ਇਹ ਵੀ ਕਿਹਾ ਕਿ ਮੀਕਾ ਨੇ ਉਸ ਨੂੰ ਦੁਬਈ ’ਚ ਮੇਰੇ ਲਈ ਇਕ ਸਮਾਰੋਹ ਦਾ ਪ੍ਰਬੰਧ ਕਰਨ ਲਈ ਕਿਹਾ ਸੀ। ਸਾਂਝੀ ਵੀਡੀਓ ’ਚ ਕੇ. ਆਰ. ਕੇ. ਦੱਸ ਰਹੇ ਹਨ, ‘ਮੀਕਾ ਨੇ ਇਕ ਵਾਰ ਮੀਡੀਆ ਨੂੰ ਦੱਸਿਆ ਕਿ ਉਹ ਮੇਰੇ ਜਨਮਦਿਨ ਦੀ ਪਾਰਟੀ ’ਚ ਸ਼ਾਮਲ ਹੋਇਆ ਸੀ ਤੇ ਉਸ ਨੇ ਵਿਵੇਕ ਓਬਰਾਏ ਦੇ ਸਾਹਮਣੇ ਮੈਨੂੰ ਗਾਲ੍ਹਾਂ ਕੱਢੀਆਂ ਸਨ। ਇਨ੍ਹਾਂ ਬੇਕਾਰ ਪੱਤਰਕਾਰਾਂ ਨੂੰ ਵਿਵੇਕ ਨੂੰ ਇਸ ਦੀ ਪੁਸ਼ਟੀ ਕਰਨ ਲਈ ਕਹਿਣਾ ਚਾਹੀਦਾ ਸੀ ਕੀ ਉਹ ਅਸਲ ’ਚ ਉਥੇ ਸੀ।’

ਕੇ. ਆਰ. ਕੇ. ਨੇ ਅੱਗੇ ਕਿਹਾ, ‘ਮੈਨੂੰ ਯਾਦ ਹੈ ਕਿ ਉਹ 2004 ’ਚ ਗਿਟਾਰ ਲੈ ਕੇ ਘੁੰਮ ਰਿਹਾ ਸੀ। ਉਹ ਇਕ ਵਾਰ ਮੇਰੇ ਇਕ ਦੋਸਤ ਮਹਿਮੂਦ ਨੂੰ ਮਿਲਣ ਆਇਆ ਸੀ। ਉਸ ਨੇ ਸਾਨੂੰ ਦੱਸਿਆ ਕਿ ਉਹ ਇਕ ਗਾਇਕ ਹੈ, ਇਸ ਲਈ ਅਸੀਂ ਉਸ ਨੂੰ ਸਾਡੇ ਲਈ ਇਕ ਗੀਤ ਗਾਉਣ ਲਈ ਕਿਹਾ।’

ਇਸ ਤੋਂ ਬਾਅਦ ਕੇ. ਆਰ. ਕੇ. ਨੇ ‘ਸਾਵਣ ਮੇਂ ਲੱਗ ਗਈ ਆਗ’ ਗਾਉਂਦੇ ਹੋਏ ਮਜ਼ਾਕੀਆ ਸੁਰ ’ਚ ਮੀਕਾ ਦੀ ਨਕਲ ਸ਼ੁਰੂ ਕੀਤੀ। ਮੀਕਾ ਨੇ ਗਾਣਾ ਗਾਉਣਾ ਜਾਰੀ ਰੱਖਿਆ ਤੇ ਮੈਂ ਉਸ ਨੂੰ ਕਿਹਾ ਕਿ ਤੁਸੀਂ ਗਾਇਕ ਨਹੀਂ ਹੋ, ਤੁਸੀਂ ਇਕ ਖੋਤੇ ਹੋ ਤੇ ਤੁਸੀਂ ਉਸ ਵਾਂਗ ਚੀਕ ਰਹੇ ਹੋ।

About admin

Check Also

ਦਿਲਜੀਤ ਦੋਸਾਂਝ ਦੀਆਂ ਕਾਲੀਆਂ ਲੱਤਾਂ ਨੂੰ ਲੋਕਾਂ ਕੀਤੀਆਂ ਟਿੱਚਰਾਂ, ਫਿਰ ਦਿਲਜੀਤ ਨੇ ਦਿੱਤਾ ਜਵਾਬ

ਦਿਲਜੀਤ ਦੋਸਾਂਝ ਦੀਆਂ ਕਾਲੀਆਂ ਲੱਤਾਂ ਨੂੰ ਲੋਕਾਂ ਕੀਤੀਆਂ ਟਿੱਚਰਾਂ, ਫਿਰ ਦਿਲਜੀਤ ਨੇ ਦਿੱਤਾ ਜਵਾਬ ਪੰਜਾਬੀ …

%d bloggers like this: