Breaking News
Home / ਪੰਜਾਬ / ਹੈਰਾਨੀਜਨਕ! ਜਲੰਧਰ ’ਚ ਕੋਰੋਨਾ ਵੈਕਸੀਨ ਲਗਵਾਉਣ ਦੇ ਬਾਅਦ ਇਹ ਸ਼ਖਸ ਬਣਿਆ ‘ਚੁੰਬਕ’, ਸਰੀਰ ਨਾਲ ਚਿਪਕਣ ਲੱਗੇ ਭਾਂਡੇ

ਹੈਰਾਨੀਜਨਕ! ਜਲੰਧਰ ’ਚ ਕੋਰੋਨਾ ਵੈਕਸੀਨ ਲਗਵਾਉਣ ਦੇ ਬਾਅਦ ਇਹ ਸ਼ਖਸ ਬਣਿਆ ‘ਚੁੰਬਕ’, ਸਰੀਰ ਨਾਲ ਚਿਪਕਣ ਲੱਗੇ ਭਾਂਡੇ

ਕੋਰੋਨਾ ਵੈਕਸੀਨ ਲਗਵਾਉਣ ਦੇ ਬਾਅਦ ਨਾਸਿਕ ਦੇ ਬਾਅਦ ਹੁਣ ਪੰਜਾਬ ਦੇ ਜਲੰਧਰ ’ਚੋਂ ਵੀ ਇਕ ਸ਼ਖਸ ਦੇ ਸਰੀਰ ’ਚ ਚੁੰਬਕ ਦਾ ਪ੍ਰਭਾਵ ਪੈਦਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਅਮਰੀਕ ਨਗਰ ਦੇ ਰਹਿਣ ਵਾਲੇ ਮਨੋਜ ਸ਼ਰਮਾ ਨੇ ਦਾਅਵਾ ਕੀਤਾ ਹੈ ਕਿ 18 ਤਾਰੀਖ਼ ਨੂੰ ਉਨ੍ਹਾਂ ਨੇ ਕੋਰੋਨਾ ਦੀ ਵੈਕਸੀਨ ਲਗਵਾਈ ਸੀ।

ਕੋਰੋਨਾ ਵੈਕਸੀਨ ਲਗਵਾਉਣ ਦੇ ਬਾਅਦ ਸਰੀਰ ’ਚ ਪਲੇਟ, ਚਮਚ, ਥਾਲੀ ਅਤੇ ਸਿੱਕੇ ਚਿਪਕਣ ਲੱਗ ਗਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਜਿਵੇਂ ਹੀ ਟੀ. ਵੀ. ’ਚ ਨਾਸਿਕ ਦੀ ਖ਼ਬਰ ਵੇਖੀ ਤਾਂ ਮਨੋਜ ਨੇ ਵੀ ਆਪਣੇ ਸਰੀਰ ਨਾਲ ਅਜਿਹਾ ਕਰਕੇ ਵੇਖਿਆ। ‘ਜਗ ਬਾਣੀ’ ਟੀਮ ਜਦੋਂ ਉਨ੍ਹਾਂ ਦੇ ਘਰ ਪਹੰੁਚੀ ਤਾਂ ਉਨ੍ਹਾਂ ਨੇ ਇਨ੍ਹਾਂ ਚੀਜ਼ਾਂ ਨੂੰ ਚਿਪਕਾਉਣ ਦੇ ਸਬੂਤ ਵੀ ਦਿੱਤੇ।

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਹਾਰਾਸ਼ਟਰ ਦੇ ਨਾਸਿਕ ਦੇ ਰਹਿਣ ਵਾਲੇ ਬਜ਼ੁਰਗ ਅਰਵਿੰਦ ਜਗਨਨਾਥ ਸੁਨਿਆਰ (71) ਵੀ ਚੀਜ਼ਾਂ ਨੂੰ ਸਰੀਰ ਨਾਲ ਚਿਪਕਾਉਣ ਦੀ ਵੀਡੀਓ ਜਾਰੀ ਕਰਕੇ ਇਸ ਦਾ ਦਾਅਵਾ ਕਰ ਚੁੱਕੇ ਹਨ। ਉਥੇ ਹੀ ਦਿੱਲੀ ਦੇ ਜਹਾਂਗਰੀਪੁਰੀ ਵਾਸੀ ਰਾਜੇਸ਼ ਵੀ ਇਸ ਗੱਲ ਦਾ ਦਾਅਵਾ ਕਰ ਚੁੱਕੇ ਹਨ। ਇਸ ਦੇ ਇਲਾਵਾ ਵੀ ਮਾਮਲੇ ਦੇ ਕਈ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਚੁੱਕੇ ਹਨ।

About admin

Check Also

ਦਿਲਜੀਤ ਦੋਸਾਂਝ ਦੀਆਂ ਕਾਲੀਆਂ ਲੱਤਾਂ ਨੂੰ ਲੋਕਾਂ ਕੀਤੀਆਂ ਟਿੱਚਰਾਂ, ਫਿਰ ਦਿਲਜੀਤ ਨੇ ਦਿੱਤਾ ਜਵਾਬ

ਦਿਲਜੀਤ ਦੋਸਾਂਝ ਦੀਆਂ ਕਾਲੀਆਂ ਲੱਤਾਂ ਨੂੰ ਲੋਕਾਂ ਕੀਤੀਆਂ ਟਿੱਚਰਾਂ, ਫਿਰ ਦਿਲਜੀਤ ਨੇ ਦਿੱਤਾ ਜਵਾਬ ਪੰਜਾਬੀ …

%d bloggers like this: