Breaking News
Home / ਦੇਸ਼ / ਇਸ ਵਾਇਰਲ ਵੀਡੀਉ ਬਾਰੇ ਤੁਹਾਡੇ ਕੀ ਵਿਚਾਰ ਹਨ?

ਇਸ ਵਾਇਰਲ ਵੀਡੀਉ ਬਾਰੇ ਤੁਹਾਡੇ ਕੀ ਵਿਚਾਰ ਹਨ?

ਬਸ ਬੀਬੀਆ ਨੂੰ ਬਾਹਰ ਜਾਕੇ ਆਹ ਗਾ ਲਾਂ ਕੱਢਣ ਦੀ ਆਜਾਦੀ ਮਿਲ ਜਾਂਦੀ ਆ ,,,, ਪੰਜਾਬ ਚ ਰਹਿਕੇ ਇਹ ਕੰਮ ਥੋੜਾ ਔਖਾ ਅਜੇ ਅਗਲੇ ਕੁਝ ਸਾਲਾਂ ਤਕ ਪਰ ਬਾਹਰ ਪੂਰੀ ਖੁੱਲ੍ਹ ਆ ਬੀਬੀਆ ਨੂੰ..ਭਾਰਤ ਦੀਆਂ ਔਰਤਾਂ ਦੀ ਯਥਾਰਥਕ ਸਥਿਤੀ ਦੀ ਪਛਾਣ ਨਹੀਂ ਕੀਤੀ ਜਾ ਸਕਦੀ ਹੈ ਕਿਉਂਕਿ ਕੌਮੀ ਅੰਕੜਾ ਸੰਗਠਨ ਦੀ ਇੱਕ ਰਿਪੋਰਟ ਅਨੁਸਾਰ ਭਾਰਤ ਦੀਆਂ ਲਗਪਗ ਸੱਠ ਫ਼ੀਸਦੀ ਔਰਤਾਂ ਆਪਣੇ ਬਾਰੇ ਕੋਈ ਫ਼ੈਸਲਾ ਨਹੀਂ ਲੈ ਸਕਦੀਆਂ। ਇਸ ਰਿਪੋਰਟ ਅਨੁਸਾਰ ਭਾਰਤ ਦੇ ਪਿੰਡਾਂ ਦੀਆਂ 26 ਫ਼ੀਸਦੀ ਅਤੇ ਸ਼ਹਿਰਾਂ ਵਿੱਚ 30 ਫ਼ੀਸਦੀ ਔਰਤਾਂ ਹੀ ਆਪਣੀ ਸਿਹਤ ਦੇ ਸਬੰਧ ਵਿੱਚ ਖ਼ੁਦ ਕੋਈ ਫ਼ੈਸਲਾ ਲੈ ਸਕਦੀਆਂ ਹਨ। ਇਹ ਵੀ ਹੈਰਾਨੀਜਨਕ ਹੈ ਕਿ ਘਰੇਲੂ ਸਮਾਨ ਦੀ ਖ਼ਰੀਦ ਦੇ ਸਬੰਧ ਵਿੱਚ ਵੀ ਸ਼ਹਿਰਾਂ ਵਿੱਚ ਸਿਰਫ਼ 10.4 ਫ਼ੀਸਦੀ ਅਤੇ ਪਿੰਡਾਂ ਵਿੱਚ 7.6 ਫ਼ੀਸਦੀ ਔਰਤਾਂ ਹੀ ਦਖਲ ਦੇ ਸਕਦੀਆਂ ਹਨ। ਵਿਆਹ ਤੋਂ ਬਾਅਦ ਪੇਕੇ ਜਾਣ ਲਈ ਵੀ 90 ਫ਼ੀਸਦੀ ਔਰਤਾਂ ਨੂੰ ਆਪਣੇ ਸਹੁਰਿਆਂ ਤੋਂ ਆਗਿਆ ਲੈਣੀ ਹੀ ਪੈਂਦੀ ਹੈ। ਇਹ ਵੀ ਸੱਚ ਹੈ ਕਿ ਅੱਜ ਵੀ ਦੇਸ਼ ਦੀਆਂ 68 ਫ਼ੀਸਦੀ ਔਰਤਾਂ ਅਨਪੜ੍ਹ ਹਨ ਅਤੇ ਦੇਸ਼ ਦੀਆਂ ਲਗਪਗ ਅੱਧੀਆਂ ਲੜਕੀਆਂ ਕਿਸੇ ਵੀ ਪਰਿਵਾਰਕ ਫ਼ੈਸਲੇ ਵਿੱਚ ਸ਼ਾਮਲ ਨਹੀਂ ਹੋ ਸਕਦੀਆਂ, ਘਰ ਅਤੇ ਸਮਾਜ ਦੀ ਤਾਂ ਦੂਰ ਦੀ ਗੱਲ ਹੈ। ਦੇਸ਼ ਦੀਆਂ ਲਗਪਗ ਸਾਰੀਆਂ ਪਾਰਟੀਆਂ ਦੇ ਨੇਤਾ ਜੋ ਵੋਟਾਂ ਹਾਸਲ ਕਰਨ ਲਈ ਔਰਤਾਂ ਦੀ ਹਾਲਤ ਬਾਰੇ ਵੱਡੇ-ਵੱਡੇ ਭਾਸ਼ਣ ਦਿੰਦੇ ਹਨ, ਉਹ ਅੱਜ ਤਕ ਸੰਸਦ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਪਾਸ ਨਹੀਂ ਕਰਵਾ ਸਕੇ। ਅੱਜ ਵੀ ਦੇਸ਼ ਦੇ ਕਈ ਹਿੱਸਿਆਂ ਵਿੱਚ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣ ਵਾਲੀਆਂ ਲੜਕੀਆਂ ਨਾਲ ਤਾਲਿਬਾਨੀ ਸਲੂਕ ਕੀਤਾ ਜਾਂਦਾ ਹੈ। ਹਰਿਆਣਾ, ਉੱਤਰ ਪ੍ਰਦੇਸ਼, ਪੰਜਾਬ ਅਤੇ ਰਾਜਸਥਾਨ ਵਿੱਚ ਅਣਖ ਖ਼ਾਤਰ ਕਤਲ ਵੱਡੀ ਗਿਣਤੀ ਵਿੱਚ ਹੋ ਰਹੇ ਹਨ। ਕੁਝ ਸਮਾਂ ਪਹਿਲਾਂ ਬੁਲੰਦ ਸ਼ਹਿਰ ਦੇ ਅਡੌਲੀ ਪਿੰਡ ਵਿੱਚ ਰਹਿਣ ਵਾਲੇ ਅਬਦੁੱਲ ਅਤੇ ਉਸਦੀ ਪਤਨੀ ਮਹਵਿਸ਼ਾ ਨਾਲ ਪਿੰਡ ਦੀ ਪੰਚਾਇਤ ਨੇ ਬਹੁਤ ਘਟੀਆ ਸਲੂਕ ਕੀਤਾ। ਸ਼ਿਕਾਇਤ ਸਿਰਫ਼ ਪਿੰਡ ਦੇ ਮੁਖੀ ਅਤੇ ਲੋਕਾਂ ਨਾਲ ਨਹੀਂ, ਉਨ੍ਹਾਂ ਸ਼ਾਸਕਾਂ ਨਾਲ ਵੀ ਹੈ ਜਿਨ੍ਹਾਂ ਸੰਵਿਧਾਨ ਦੇ ਨਾਮ ’ਤੇ ਸਹੁੰ ਲਈ, ਸੱਤਾ ’ਤੇ ਬਿਰਾਜਮਾਨ ਹੋਏ ਅਤੇ ਆਪਣੀ ਹੀ ਉਸ ਧੀ ਨੂੰ ਨਹੀਂ ਬਚਾ ਸਕੇ ਜਿਸਨੇ ਜ਼ਿੰਦਗੀ ਲਈ ਗੁਹਾਰ ਲਗਾਈ ਸੀ। ਉਸਦੇ ਪਤੀ ਨੂੰ ਮਾਰ ਦਿੱਤਾ ਗਿਆ। ਪੰਚਾਇਤ ਅਤੇ ਮਸਜਿਦ ਤੋਂ ਐਲਾਨ ਕੀਤਾ ਗਿਆ ਕਿ ਜੋ ਇਸਨੂੰ ਮਾਰੇਗਾ ਉਸਨੂੰ ਪੰਜਾਹ ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਮੁੰਡੇ ਦੇ ਪਿਤਾ ਨੂੰ ਵੀ ਸ਼ਰ੍ਹੇਆਮ ਦਰੱਖਤ ਨਾਲ ਲਮਕਾ ਕੇ ਝੰਬਿਆ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਭਾਰਤ ਅਤੇ ਰਾਜ ਸਰਕਾਰਾਂ ਨੂੰ ਜਵਾਬ ਦੇਣਾ ਪਵੇਗਾ ਕਿ ਆਖ਼ਰ ਕਿਉਂ ਕੁਝ ਲੋਕ ਔਰਤਾਂ ਦੇ ਪਹਿਰਾਵੇ ਉੱਤੇ ਰੋਕ ਲਗਾਉਂਦੇ ਹਨ? ਉਨ੍ਹਾਂ ਦੀ ਸਿੱਖਿਆ ਅਤੇ ਵਿਆਹ ਦੀ ਸੀਮਾ ਤੈਅ ਕਰਦੇ ਹਨ, ਉਨ੍ਹਾਂ ਨੂੰ ਮੋਬਾਈਲ ਫੋਨ ਦੀ ਵਰਤੋਂ ਨਾ ਕਰਨ ਦਾ ਨਾਦਰਸ਼ਾਹੀ ਫੁਰਮਾਨ ਸੁਣਾਉਂਦੇ ਹਨ, ਜੇ ਉਹ ਪ੍ਰੇਮ ਵਿਆਹ ਕਰ ਲਵੇ ਤਾਂ ਉਸ ਜੋੜੀ ਦੀ ਮੌਤ ਦਾ ਵਾਰੰਟ ਜਾਰੀ ਕਰ ਦਿੰਦੇ ਹਨ। ਕਿਉਂ ਸਰਕਾਰਾਂ ਕੁਰਸੀ ’ਤੇ ਬਣੇ ਰਹਿਣ ਲਈ ਲੜਕੀਆਂ ਅਤੇ ਔਰਤਾਂ ਖ਼ਿਲਾਫ਼ ਹੋ ਰਹੇ ਅੱਤਿਆਚਾਰਾਂ ਨੂੰ ਵੇਖ ਕੇ ਆਪਣੀਆਂ ਅੱਖ ਬੰਦ ਰੱਖਦੀਆਂ ਹਨ? ਆਪਣੀ ਧੀ ਦੇ ਵਿਆਹ ਵਿੱਚ ਉਸਦੇ ਮਾਤਾ-ਪਿਤਾ ਨੂੰ ਜ਼ਿੰਦਗੀ ਦੀ ਸਾਰੀ ਕਮਾਈ ਦਾਜ ਦੇ ਰੂਪ ਵਿੱਚ ਦੇਣੀ ਪੈਂਦੀ ਹੈ। ਜਦੋਂ ਕੁਝ ਵੱਡੇ ਅਮੀਰ ਲੋਕ ਅਤੇ ਨੇਤਾ ਪੰਜਾਹ ਹਜ਼ਾਰ ਲੋਕਾਂ ਤੋਂ ਵੱਧ ਦੀ ਭੀੜ ਇਕੱਠੀ ਕਰ ਕੇ ਵਿਆਹ ਸਮਾਗਮ ਕਰਦੇ ਹਨ ਤਾਂ ਉਦੋਂ ਅਸੀਂ ਉਸ ਐਕਟ ਨੂੰ ਲੱਭਦੇ ਰਹਿ ਜਾਂਦੇ ਹਾਂ ਜਿਸ ਅਨੁਸਾਰ ਇਹ ਸਭ ਗੈਰ-ਕਾਨੂੰਨੀ ਹੈ। ਜਦੋਂ ਦੇਸ਼ ਦੇ ਉੱਚ ਪਦਾਂ ਉੱਤੇ ਪੁੱਜੇ ਵਿਅਕਤੀ ਵਿਆਹ ਦੀ ਮਾਰਕੀਟ ਵਿੱਚ ਕਰੋੜਾਂ ਵਿੱਚ ਵਿਕਦੇ ਹਨ ਉਦੋਂ ਸੋਚਣਾ ਪੈਂਦਾ ਹੈ ਕਿ ਉਹ ਕਾਨੂੰਨ ਕਿੱਥੇ ਗਏ ਜਿਸ ਵਿੱਚ ਤੋਹਫ਼ਿਆਂ ਦੀ ਸੀਮਾ ਤੈਅ ਕੀਤੀ ਗਈ ਹੈ। ਸਵਾਲ ਇਹ ਵੀ ਉੱਠਦਾ ਹੈ ਕਿ ਜਿੱਥੇ ਇੱਕ ਪਾਸੇ ਬਿਨਾਂ ਵਿਆਹ ਦੇ ਹੀ ਪਤੀ-ਪਤਨੀ ਦੇ ਰੂਪ ਵਿੱਚ ਇਕੱਠਾ ਰਹਿਣ ਦੇ ਗੈਰ-ਕਾਨੂੰਨੀ ਸਬੰਧਾਂ ਨੂੰ ਸਰਕਾਰਾਂ ਨੇ ਲਿਵ ਇਨ ਰਿਲੇਸ਼ਨ ਦੇ ਨਾਮ ’ਤੇ ਮਾਨਤਾ ਦਿੱਤੀ ਹੋਈ ਹੈ, ਉਸ ਦੇਸ਼ ਵਿੱਚ ਜਦੋਂ ਵਿਆਹ ਕਰ ਕੇ ਪਤੀ-ਪਤਨੀ ਬਣੇ ਜੋੜੇ ਨੂੰ ਮਾ ਰ ਨ ਦਾ ਬੁਲੰਦ ਸ਼ਹਿਰ ਵਿੱਚ ਹੁਕਮ ਸੁਣਾਇਆ ਗਿਆ ਉਦੋਂ ਨੇਤਾ ਕਿਹੜੀ ਅਜਿਹੀ ਨੀਂਦ ਸੌਂ ਗਏ ਸਨ ਅਤੇ ਮਹਾਵਿਸ਼ਾ ਦੀਆਂ ਚੀਕਾਂ ਅਤੇ ਉਸਦੇ ਪਰਿਵਾਰ ਦਾ ਰੋਣਾ ਸੁਣ ਕੇ ਵੀ ਇਹ ਨਹੀਂ ਜਾਗੇ? ਇੰਜ ਲੱਗਦਾ ਹੈ ਕਿ ਇਸ ਦੇਸ਼ ਦੀ ਬਹੁਤੀਆਂ ਔਰਤਾਂ ਆਪਣੇ ਅਧਿਕਾਰਾਂ ਨੂੰ ਜਾਨਣਾ ਹੀ ਨਹੀਂ ਚਾਹੁੰਦੀਆਂ ਸਗੋਂ ਲਕੀਰ ਦੀ ਫ਼ਕੀਰੀ ਵਿੱਚ ਬੱਝੀ ਮੱਧਕਾਲੀਨ ਜੀਵਨ ਸ਼ੈਲੀ ਅਪਣਾਈ ਰੱਖਣਾ ਚਾਹੁੰਦੀਆਂ ਹਨ। ਭਾਰਤ ਦੀਆਂ ਲੱਖਾਂ ਔਰਤਾਂ ਹਰ ਸਾਲ ਘਿਣਾਉਣੇ ਜ਼ੁਲਮਾਂ ਦਾ ਸ਼ਿਕਾਰ ਹੁੰਦੀਆਂ ਹਨ ਅਤੇ ਦੇਹ ਵਪਾਰ ਦੇ ਧੰਦੇ ਵਿੱਚ ਨਰਕ ਦਾ ਜੀਵਨ ਜਿਉਣ ਲਈ ਮਜਬੂਰ ਕਰ ਦਿੱਤੀਆਂ ਜਾਂਦੀਆਂ ਹਨ। ਦੇਸ਼ ਦੇ ਸ਼ਾਸਕ, ਪ੍ਰਸ਼ਾਸਕ ਅਤੇ ਸਮਾਜਿਕ-ਧਾਰਮਿਕ ਨੇਤਾ ਸਿਰਫ਼ ਸਮਾਨਤਾ ਦਾ ਪਾਠ ਸੁਣਾਉਂਦੇ ਹਨ ਪਰ ਸਮਾਨ ਅਧਿਕਾਰਾਂ ਸਹਿਤ ਸੁਰੱਖਿਅਤ ਜੀਵਨ ਦੇਣ ਲਈ ਤਿਆਰ ਨਹੀਂ। ਸਾਨੂੰ ਇੱਕ ਗੱਲ ਯਾਦ ਰੱਖਣੀ ਪਵੇਗੀ ਕਿ ਜੇ ਹੁਣ ਤੋਂ ਹੀ ਇਸ ਬੁਰਾਈ ਨੂੰ ਨਕੇਲ ਨਹੀਂ ਪਾਈ ਗਈ ਤਾਂ ਸਮਾਨ ਅਧਿਕਾਰ ਤਾਂ ਦੂਰ ਦੀ ਗੱਲ, ਅਸੀਂ ਲੋਕਤੰਤਰ ਦਾ ਨਾਮ ਵੀ ਨਹੀਂ ਲੈ ਸਕਾਂਗੇ।

About admin

Check Also

ਬੱਬੂ ਮਾਨ ਨੇ ਮੁੜ ਲਿਆ ਸਰਕਾਰਾਂ ਨੂੰ ਲੰਬੇ ਹੱਥੀਂ, ਕਿਹਾ ‘ਵੋਟਾਂ ਤੋਂ ਪਹਿਲਾਂ ਹੀ ਪੱਬਾਂ ਭਾਰ ਹੋ ਗਏ…

ਪੰਜਾਬ ਦੇ ਮਸ਼ਹੂਰ ਗੀਤਕਾਰ, ਅਦਾਕਾਰ ਅਤੇ ਗਾਇਕ ਬੱਬੂ ਮਾਨ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। …

%d bloggers like this: