Breaking News
Home / ਦੇਸ਼ / ਬਾਲੀਵੁੱਡ ਦੀਆਂ ਇਨ੍ਹਾਂ ਹਸੀਨਾਵਾਂ ਨੇ ਆਪਣੇ ਵਿਆਹ ‘ਚ ਪਹਿਨੇ ਮਹਿੰਗੇ ਮੰਗਲਸੂਤਰ, ਕੀਮਤ ਜਾਣ ਹੋਵੋਗੇ ਹੈਰਾਨ

ਬਾਲੀਵੁੱਡ ਦੀਆਂ ਇਨ੍ਹਾਂ ਹਸੀਨਾਵਾਂ ਨੇ ਆਪਣੇ ਵਿਆਹ ‘ਚ ਪਹਿਨੇ ਮਹਿੰਗੇ ਮੰਗਲਸੂਤਰ, ਕੀਮਤ ਜਾਣ ਹੋਵੋਗੇ ਹੈਰਾਨ

ਮੁੰਬਈ- ਸਾਡੇ ਦੇਸ਼ ‘ਚ ਵਿਆਹ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਵਿਆਹ ‘ਚ ਮੰਗਲਸੂਤਰ ਦਾ ਵੀ ਖ਼ਾਸ ਮਹੱਤਵ ਹੁੰਦਾ ਹੈ। ਹਿੰਦੂਆਂ ‘ਚ ਇਹ ਲੜਕੀ ਲਈ ਸੁਹਾਗ ਦੀ ਨਿਸ਼ਾਨੀ ਮੰਨੀ ਜਾਂਦੀ ਹੈ। ਅੱਜ ਤਹਾਨੂੰ ਦੱਸਦੇ ਹਾਂ ਬਾਲੀਵੁੱਡ ਹੀਰੋਇਨਾਂ ਦੇ ਮਹਿੰਗੇ ਮੰਗਲਸੂਤਰ ਬਾਰੇ।

ਬਾਲੀਵੁੱਡ ਦੀ ਸਭ ਤੋਂ ਖ਼ੂਬਸੂਰਤ ਅਦਾਕਾਰਾ ਐਸ਼ਵਰਿਆ ਰਾਏ ਬਚਨ ਦਾ ਮੰਗਲਸੂਤਰ 45 ਲੱਖ ਰੁਪਏ ਦਾ ਦੱਸਿਆ ਜਾਂਦਾ ਹੈ। ਜੋ ਡਾਇਮੰਡ ਪੈਂਡੇਂਟ ਦੇ ਨਾਲ ਬਲੈਕ ਬੀਡਡ ਨੈਕਪੀਸ ਨਾਲ ਬਣਿਆ ਹੋਇਆ ਹੈ।

ਅਨੁਸ਼ਕਾ ਸ਼ਰਮਾ ਦਾ ਮੰਗਲਸੂਤਰ ਹੀਰਿਆਂ ਦਾ ਬਣਿਆ ਹੋਇਆ ਹੈ। ਇਸ ਦੀ ਕੀਮਤ 52 ਲੱਖ ਰੁਪਏ ਹੈ।

ਬਾਲੀਵੁੱਡ ਅਤੇ ਸਾਊਥ ਦੀ ਫੇਮਸ ਅਦਾਕਾਰਾ ਕਾਜਲ ਅਗਰਵਾਲ ਦਾ ਮੰਗਲਸੂਤਰ ਕਾਫ਼ੀ ਹੱਦ ਤਕ ਦੀਪਿਕਾ ਪਾਦੂਕੋਨ ਨਾਲ ਮਿਲਦਾ ਜੁਲਦਾ ਹੈ। ਇਸ ‘ਚ ਇਕ ਛੋਟੀ ਬੀਡੇਡ ਚੇਨ ਤੇ ਇਕ ਛੋਟਾ ਡਾਇਮੰਡ ਸੌਲੀਟੇਅਰ ਪੈਂਡੇਂਟ ਸ਼ਾਮਲ ਹੈ।

ਦੀਪਿਕਾ ਪਾਦੂਕੋਨ ਦਾ ਮੰਗਲਸੂਤਰ ਬਲੈਕ ਬੀਡਡ ਲੈਸ ਅਤੇ ਛੋਟੇ ਡਾਇਮੰਡ ਪੈਂਡੇਂਟ ਦਾ ਬਣਿਆ ਹੋਇਆ ਹੈ। ਜੋ ਕਰੀਬ 20 ਲੱਖ ਰੁਪਏ ਦਾ ਹੈ।

ਪ੍ਰਿਯੰਕਾ ਚੋਪੜਾ ਦਾ ਮੰਗਲਸੂਤਰ ਸੱਬਿਆਸਾਚੀ ਹੈਰੀਟੇਜ ਜਵੈਲਰੀ ਦਾ ਬਣਿਆ ਹੋਇਆ ਹੈ। ਇਸ ‘ਚ ਇਕ ਸੋਨੇ ਦੀ ਚੇਨ ਹੈ ਜਿਸ ‘ਚ ਚਾਰ ਕਾਲੇ ਮਣਕੇ ਹਨ। ਇਕ ਹੀਰੇ ਨੂੰ ਹੰਝੂ ਬੂੰਦ ਦੇ ਆਕਾਰ ‘ਚ ਪੈਂਡੇਂਟ ਦੇ ਰੂਪ ਚ ਕੱਟਿਆ ਗਿਆ ਹੈ। ਇਸ ਦੀ ਕੀਮਤ 52 ਲੱਖ ਰੁਪਏ ਹੈ।

About admin

Check Also

ਬੱਬੂ ਮਾਨ ਨੇ ਮੁੜ ਲਿਆ ਸਰਕਾਰਾਂ ਨੂੰ ਲੰਬੇ ਹੱਥੀਂ, ਕਿਹਾ ‘ਵੋਟਾਂ ਤੋਂ ਪਹਿਲਾਂ ਹੀ ਪੱਬਾਂ ਭਾਰ ਹੋ ਗਏ…

ਪੰਜਾਬ ਦੇ ਮਸ਼ਹੂਰ ਗੀਤਕਾਰ, ਅਦਾਕਾਰ ਅਤੇ ਗਾਇਕ ਬੱਬੂ ਮਾਨ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। …

%d bloggers like this: