Breaking News
Home / ਬਾਲੀਵੁੱਡ / ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੇ ਤੋੜੀ ਪਹਿਲੇ ਵਿਆਹ ‘ਤੇ ਚੁੱਪੀ, ਸਾਬਕਾ ਪਤਨੀ ‘ਤੇ ਲਾਏ ਗੰਭੀਰ ਦੋਸ਼

ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੇ ਤੋੜੀ ਪਹਿਲੇ ਵਿਆਹ ‘ਤੇ ਚੁੱਪੀ, ਸਾਬਕਾ ਪਤਨੀ ‘ਤੇ ਲਾਏ ਗੰਭੀਰ ਦੋਸ਼

ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਦੀ ਜੋੜੀ ਕਾਫ਼ੀ ਪਰਫੈਕਟ ਮੰਨੀ ਜਾਂਦੀ ਹੈ ਪਰ ਦੋਵੇਂ ਦਾ ਵਿਆਹ ਨੂੰ ਲੈ ਕੇ ਕਈ ਵਾਰ ਰਾਜ ਕੁੰਦਰਾ ਦੀ ਪਹਿਲੀ ਪਤਨੀ ਕਵਿਤਾ ਦੇ ਬਿਆਨ ਸਾਹਮਣੇ ਆਉਂਦੇ ਰਹਿੰਦੇ ਹਨ। ਰਾਜ ਕੁੰਦਰਾ ਵੈਸੇ ਤਾਂ ਬਹੁਤ ਹੀ ਕੂਲ ਮੈਨ ਦੇ ਰੂਪ ‘ਚ ਜਾਣੇ ਜਾਂਦੇ ਹਨ ਪਰ ਹੁਣ ਉਨ੍ਹਾਂ ਨੇ ਪਹਿਲੀ ਵਾਰ ਆਪਣੀ ਸਾਬਕਾ ਪਤਨੀ ਕਵਿਤਾ ਨੂੰ ਲੈ ਕੇ ਸਨਸਨੀਖੇਜ ਖ਼ੁਲਾਸਾ ਕੀਤਾ ਹੈ।

ਕਵਿਤਾ ਦਾ ਸੀ ਅਫੇਅਰ
ਆਪਣੀ ਸਾਬਕਾ ਪਤਨੀ ਕਵਿਤਾ ਦੇ ਦੋਸ਼ਾਂ ‘ਤੇ ਸ਼ਿਲਪਾ ਦੇ ਪਤੀ ਰਾਜ ਕੁੰਦਰਾ ਨੇ ਪਹਿਲੀ ਵਾਰ ਚੁੱਪੀ ਤੋੜੀ ਹੈ। ਰਾਜ ਕੁੰਦਰਾ ਨੇ ਇਕ ਲੰਬੇ ਇੰਟਰਵਿਊ ‘ਚ ਦੱਸਿਆ ਕਿ ਉਨ੍ਹਾਂ ਦੀ ਸਾਬਕਾ ਪਤਨੀ ਕਵਿਤਾ ਦਾ ਅਫੇਅਰ ਸੀ, ਜਿਸ ਕਾਰਨ ਉਨ੍ਹਾਂ ਨੇ ਵੱਖ ਹੋਣ ਦਾ ਫ਼ੈਸਲਾ ਕੀਤਾ ਸੀ।

ਕਿਉਂ ਤੋੜੀ ਚੁੱਪੀ
ਰਾਜ ਨੇ ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਬਹੁਤ ਗੱਲਾਂ ਤੋਂ ਪਰਦਾ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਕਵਿਤਾ ਦੇ ਇਕ ਪੁਰਾਣੇ ਇੰਟਰਵਿਊ ਦੇ ਆਧਾਰ ‘ਤੇ ਸ਼ਿਲਪਾ ‘ਤੇ ਕਈ ਤਰ੍ਹਾਂ ਦੇ ਦੋਸ਼ ਲਾਏ ਜਾ ਰਹੇ ਹਨ। ਇਸ ਲਈ ਉਨ੍ਹਾਂ ਨੇ ਖੁਦ ਖੁੱਲ੍ਹ ਕੇ ਸਾਹਮਣੇ ਆਉਣ ਦਾ ਫ਼ੈਸਲਾ ਕੀਤਾ ਹੈ।

ਭੈਣ ਦਾ ਘਰ ਵੀ ਗਿਆ ਸੀ ਟੁੱਟ
ਇਕ ਦਿਨ ਜਦੋਂ ਕਵਿਤਾ ਖਰੀਦਦਾਰੀ ਕਰਨ ਗਈ ਤਾਂ ਮੈਂ ਕਮਰੇ ਵਿਚਲੇ ਫੋਨ ਦੀ ਭਾਲ ਕਰਨੀ ਸ਼ੁਰੂ ਕੀਤੀ, ਜੋ ਮੈਨੂੰ ਬਾਥਰੂਮ ਦੇ ਇਕ ਡੱਬੇ ‘ਚੋਂ ਮਿਲਿਆ। ਮੈਂ ਫੋਨ ਚਾਲੂ ਕੀਤਾ ਅਤੇ ਮੇਰੀ ਸਾਬਕਾ ਪਤਨੀ ਦੇ ਬਹੁਤ ਸਾਰੇ ਮੈਸੇਜ ਸਨ। ਉਸ ਦਿਨ ਮੇਰਾ ਦਿਲ ਟੁੱਟ ਗਿਆ ਸੀ ਅਤੇ ਮੈਂ ਬਹੁਤ ਰੋਇਆ ਸੀ ਅਤੇ ਮੈਂ ਉਹੀ ਕੁਝ ਕੀਤਾ ਜੋ ਮੇਰੇ ਨਾਲ ਹੋਇਆ। ਮੈਂ ਆਪਣੀ ਗਰਭਵਤੀ ਭੈਣ ਨੂੰ ਕਿਹਾ ਕਿ ਉਹ ਨੰਬਰ ਮੇਰੀ ਸਾਬਕਾ ਪਤਨੀ ਦਾ ਹੈ ਅਤੇ ਮੈਂ ਹੁਣ ਉਸ ਨੂੰ ਉਸ ਦੇ ਘਰ ਛੱਡ ਦੇਵਾਂਗਾ ਅਤੇ ਇਹ ਸਭ ਇੱਥੇ ਖ਼ਤਮ ਕਰਾਂਗਾ. ਉਹ ਖ਼ੁਦ ਸੋਚੇਗੀ ਕਿ ਉਸਨੇ ਕੀ ਕਰਨਾ ਹੈ. ਮੇਰੀ ਭੈਣ ਗਰਭਵਤੀ ਸੀ ਅਤੇ ਇਸ ਖ਼ਬਰ ਨੂੰ ਸੁਣਦਿਆਂ ਉਸਦਾ ਦਿਲ ਟੁੱਟ ਗਿਆ।

ਸਾਬਕਾ ਪਤਨੀ ਨੂੰ ਘਰ ਛੱਡ ਦਿੱਤਾ
ਰਾਜ ਨੇ ਕਿਹਾ, ‘ਇਸ ਤੋਂ ਬਾਅਦ ਮੈਂ ਘਰ ਵਾਪਸ ਆਇਆ, ਅਜਿਹਾ ਵਿਵਹਾਰ ਕੀਤਾ ਜਿਵੇਂ ਕਿ ਕੁਝ ਨਹੀਂ ਹੋਇਆ ਸੀ। ਜਿਵੇਂ ਹੀ ਅਸੀਂ ਲੰਡਨ ਪਹੁੰਚੇ, ਅਸੀਂ ਵੰਸ਼ ਅਤੇ ਕਵਿਤਾ ਨੂੰ ਮੈਸੇਜ ਭੇਜਿਆ ਕਿ ਸਭ ਕੁਝ ਖ਼ਤਮ ਹੋ ਗਿਆ ਹੈ ਅਤੇ ਉਨ੍ਹਾਂ ਦੋਵਾਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਮੇਰੀ ਭੈਣ ਨੇ ਫਿਰ ਇਕ ਧੀ ਨੂੰ ਜਨਮ ਦਿੱਤਾ। ਇਕ ਸਾਲ ਤਕ ਉਸ ਦੇ ਪਤੀ ਨੇ ਉਸ ਬਾਰੇ ਨਾ ਪੁੱਛਿਆ ਅਤੇ ਨਾ ਹੀ ਆਪਣੇ ਬੱਚਿਆਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ। ਮੈਂ ਆਪਣੀ ਧੀ ਦੀ ਕਸਟਡੀ ਲਈ ਦੁਬਾਰਾ ਲੜਿਆ ਪਰ ਬ੍ਰਿਟਿਸ਼ ਕਾਨੂੰਨ ਨੇ ਮੈਨੂੰ ਉਸ ਨੂੰ ਮਿਲਣ ਅਤੇ ਹਫ਼ਤੇ ‘ਚ ਇਕ ਵਾਰ ਉਸ ਨੂੰ ਘਰ ਲਿਆਉਣ ਦੀ ਆਗਿਆ ਦਿੱਤੀ। ਉਹ ਆਪਣੀ ਮਾਂ ਨਾਲ ਰਹਿੰਦੀ ਸੀ। 9 ਮਹੀਨਿਆਂ ਤੋਂ ਵੱਖ ਹੋਣ ਤੋਂ ਬਾਅਦ ਮੈਂ ਫਿਰ ਤਲਾਕ ਦੀ ਕਾਰਵਾਈ ਸ਼ੁਰੂ ਕੀਤੀ। ਸ਼ੁਰੂ ‘ਚ ਉਸ ਨੂੰ ਬਹੁਤ ਜ਼ਿਆਦਾ ਮੰਗ ਸੀ ਕਿਉਂਕਿ ਉਹ ਜਾਣਦਾ ਸੀ ਕਿ ਇਹ ਉਸ ਦਾ ਕਸੂਰ ਸੀ ਪਰ ਮੈਂ ਉਸ ਨੂੰ ਇੱਕ ਘਰ ਖਰੀਦ ਕੇ ਦਿੱਤਾ, ਜਿਸ ‘ਚ ਉਹ ਮੇਰੀ ਧੀ ਨਾਲ ਰਹਿ ਸਕਦੀ ਸੀ।

ਦੱਸ ਝੂਠੀ ਕਹਾਣੀ
ਰਾਜ ਕੁੰਦਰਾ ਨੇ ਅੱਗੇ ਕਿਹਾ, ‘ਇਸ ਤੋਂ ਬਾਅਦ ਜਦੋਂ ਮੈਂ ਸ਼ਿਲਪਾ ਨੂੰ ਮਿਲਿਆ ਅਤੇ ਅਸੀਂ ਦੋਸਤ ਬਣ ਗਏ ਅਤੇ ਮੇਰੀ ਸਾਬਕਾ ਪਤਨੀ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਸ ਨੇ ਆਪਣੀ ਮੰਗ ਵਧਾ ਦਿੱਤੀ। ਉਸ ਨੇ ਪੈਸਿਆਂ ਲਈ ਇੱਕ ਝੂਠੀ ਕਹਾਣੀ ਬਣਾਈ ਕਿ ਸ਼ਿਲਪਾ ਕਰਕੇ ਸਾਡਾ ਵਿਆਹ ਟੁੱਟ ਗਿਆ। ਉਸ ਨੇ ਸ਼ਿਲਪਾ ਬਾਰੇ ਝੂਠ ਬੋਲਿਆ ਅਤੇ ਮੈਨੂੰ ਬਹੁਤ ਦੁੱਖ ਹੋਇਆ ਕਿ ਉਸ ਦੇ ਕਾਰਨ ਬੇਵਜ੍ਹਾ ਸ਼ਿਲਪਾ ਬਾਰੇ ਗੱਲਾਂ ਕੀਤੀਆਂ ਜਾ ਰਹੀਆਂ ਹਨ।

ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਤੇ ਬਿਜ਼ਨੈੱਸਮੈਨ ਰਾਜ ਕੁੰਦਰਾ ਨੇ ਸ਼ੁੱਕਰਵਾਰ 11 ਜੂਨ ਨੂੰ ਸੈਸ਼ਨ ਕੋਰਟ ’ਚ ਐਂਟੀ ਸਿਪੇਟਰੀ ਬੇਲ ਅਰਜ਼ੀ ਦਾਇਰ ਕੀਤੀ ਹੈ। ਮਹਾਰਾਸ਼ਟਰ ਸਾਈਬਰ ਸੈੱਲ ਅਜਿਹੇ ਆਨਲਾਈਨ ਪਲੇਟਫਾਰਮ ਦੀ ਜਾਂਚ ਕਰ ਰਹੀ ਹੈ, ਜਿਸ ’ਚ ਵੈੱਬ ਸੀਰੀਜ਼ ਦੌਰਾਨ ਅ ਸ਼ ਲੀ ਲ ਤਾ ਪਰੋਸੀ ਗਈ ਹੈ।

ਸਾਈਬਰ ਪੁਲਸ ਨੇ ਇਸ ਮਾਮਲੇ ’ਚ ਪਿਛਲੇ ਸਾਲ ਆਈ. ਪੀ. ਸੀ. ਦੀ ਧਾਰਾ 292, ਇਨਫਾਰਮੇਸ਼ਨ ਟੈਕਨਾਲੋਜੀ ਦੀ ਧਾਰਾ 67, 67 ਏ ਤੇ ਇੰਡੀਸੇਂਟ ਰਿਪ੍ਰਜ਼ੈਂਟੇਸ਼ਨ ਆਫ ਵੁਮੈਨ ਨਿਯਮ 3 ਤੇ 4 ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਮਹਾਰਾਸ਼ਟਰ ਸਾਈਬਰ ਸੈੱਲ ਨੇ ਪਿਛਲੇ ਸਾਲ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ’ਚੋਂ ਕੁਝ ਦੇ ਲਿੰਕ ਕੁੰਦਰਾ ਨਾਲ ਹੋਣ ਦੀ ਗੱਲ ਸਾਹਮਣੇ ਆਈ ਸੀ।

ਦੱਸਣਯੋਗ ਹੈ ਕਿ ਇਸ ਮਾਮਲੇ ’ਚ ਮਾਡਲ ਸ਼ਰਲਿਨ ਚੋਪੜਾ ਦਾ ਵੀ ਬਿਆਨ ਦਰਜ ਕੀਤਾ ਗਿਆ ਹੈ। ਪਿਛਲੇ ਸਾਲ ਰਾਜ ਕੁੰਦਰਾ ਨੂੰ ਇਸ ਮਾਮਲੇ ’ਚ ਸੰਮਨ ਵੀ ਭੇਜਿਆ ਗਿਆ ਸੀ, ਹਾਲਾਂਕਿ ਕੁੰਦਰਾ ਨੇ ਦੋਸ਼ਾਂ ਨੂੰ ਗਲਤ ਦੱਸਿਆ ਤੇ ਕਿਹਾ ਕਿ ਇਨ੍ਹਾਂ ਸਾਰਿਆਂ ਦਾ ਉਨ੍ਹਾਂ ਨਾਲ ਕੁਝ ਲੈਣਾ-ਦੇਣਾ ਨਹੀਂ ਹੈ।

ਰਾਜ ਕੁੰਦਰਾ ਨੇ ਕਿਹਾ ਸੀ ਕਿ ਉਨ੍ਹਾਂ ਨੇ ਇਸ ਕੰਪਨੀ ਨੂੰ ਛੱਡ ਦਿੱਤਾ ਹੈ, ਜਿਸ ’ਤੇ ਅ ਸ਼ ਲੀ ਲ ਵੀਡੀਓ ਬਣਾਉਣ ਦੇ ਦੋਸ਼ ਹਨ। ਉਨ੍ਹਾਂ ਨੇ ਪੁਲਸ ਨੂੰ ਉਸ ਕੰਪਨੀ ਨੂੰ ਛੱਡਣ ਨਾਲ ਜੁੜੇ ਦਸਤਾਵੇਜ਼ ਵੀ ਦਿੱਤੇ ਹਨ।

About admin

Check Also

50 ਲੱਖ ਦੀ ਸਾੜੀ ਪਹਿਨ ਰਾਜ ਕੁੰਦਰਾ ਦੀ ਦੁਲਹਨ ਬਣੀ ਸੀ ਸ਼ਿਲਪਾ, ਵਿਆਹ ‘ਚ ਕੱਟਿਆ ਸੀ 80 ਕਿਲੋ ਦਾ ਕੇਕ

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈਟੀ ਨੇ ਲੰਡਨ ਦੇ ਬਿਜ਼ਨੈਸਮੈਨ ਰਾਜ ਕੁੰਦਰਾ ਨਾਲ ਵਿਆਹ …

%d bloggers like this: