Breaking News
Home / ਦੇਸ਼ / ਤੈਮੂਰ ਦੀ ਮਾਂ ਸੀਤ ਦਾ ਰੋਲ ਨਹੀਂ ਕਰ ਸਕਦੀ – ਸਾਧਵੀ ਪਰਾਚੀ

ਤੈਮੂਰ ਦੀ ਮਾਂ ਸੀਤ ਦਾ ਰੋਲ ਨਹੀਂ ਕਰ ਸਕਦੀ – ਸਾਧਵੀ ਪਰਾਚੀ

ਕਰੀਨਾ ਕਪੂਰ ਵਲੋਂ ਸੀਤਾ ਦਾ ਰੋਲ ਕਰਨ ਤੇ ਭੜਕੇ ਹਿੰਦੂਤਵੀ – ਦੇਖੋ ਕੀ ਕਹਿ ਰਹੇ
ਜਦੋਂ ਫਿਰ ਪੰਜਾਬੀ ਕੰਗਨਾ ਦਾ ਵਿਰੋਧ ਕਰਦੇ ਫਿਰ ਸੰਘੀਆਂ ਦੇ ਚ ਲੂ ਣੇ ਕਿਉਂ ਲ ੜ ਦੇ?

ਸ਼ਨੀਵਾਰ ਸਵੇਰਤੋਂ ਮਾਈਕਰੋ-ਬਲੌਗਿੰਗ ਸਾਈਟ ਟਵਿੱਟਰ ‘ਤੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਖ਼ਾਨ ਦੇ ਬਾਈਕਾਟ ਦੀ ਮੰਗ ਉੱਠ ਰਹੀ ਹੈ। ਦੱਸ ਦਈਏ ਕਿ ਸਾਈਟ ‘ਤੇ ਸਵੇਰ ਤੋਂ #BoycottKareenaKhan ਟਰੈਂਡ ਕਰ ਰਿਹਾ ਹੈ, ਜਿਸ ਦਾ ਕਾਰਨ ਹਿੰਦੂ ਮਹਾਂਕਾਵਿ ‘ਤੇ ਅਧਾਰਤ ਫ਼ਿਲਮ ‘ਰਾਮਾਇਣ’ ਨੂੰ ਦੱਸਿਆ ਜਾ ਰਿਹਾ ਹੈ।

ਦੱਸ ਦਈਏ ਕਿ ਹਾਲ ਹੀ ‘ਚ ਖ਼ਬਰ ਆਈ ਸੀ ਕਿ ਫ਼ਿਲਮ ‘ਚ ਸੀਤਾ ਦੀ ਭੂਮਿਕਾ ਕਰੀਨਾ ਕਪੂਰ ਨੂੰ ਆਫ਼ਰ ਕੀਤੀ ਗਈ। ਇਸ ਦੇ ਨਾਲ ਹੀ ਇਹ ਵੀ ਖ਼ਬਰ ਆਈ ਸੀ ਕਿ ਕਰੀਨਾ ਕਪੂਰ ਨੇ ਸੀਤਾ ਦੀ ਭੂਮਿਕਾ ਨਿਭਾਉਣ ਲਈ 12 ਕਰੋੜ ਰੁਪਏ ਦੀ ਮੰਗ ਕੀਤੀ ਹੈ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਉਪਭੋਗਤਾ ਬਹੁਤ ਨਾਰਾਜ਼ ਹੋ ਗਏ ਅਤੇ ਉਹ ਇਸ ਖ਼ਬਰ ਦੇ ਸਕ੍ਰੀਨਸ਼ਾਟ ਸ਼ੇਅਰ ਕਰਕੇ ਕਰੀਨਾ ਦਾ ਬਾਈਕਾਟ ਕਰਨ ਦੀ ਮੰਗ ਕਰ ਰਹੇ ਹਨ। ਯੂਜ਼ਰਸ ਕੁਮੈਂਟ ਕਰ ਰਹੇ ਹਨ ਕਿ ਕਰੀਨਾ ਨੂੰ ਹੁਣ ਸੀਤਾ ਦੀ ਭੂਮਿਕਾ ਨਹੀਂ ਨਿਭਾਉਣੀ ਚਾਹੀਦੀ ਹੈ।

ਦੱਸ ਦਈਏ ਕਿ ਰਿਪੋਰਟ ਮੁਤਾਬਕ ਫ਼ਿਲਮ ਦੇ ਲੇਖਕ ਕੇਵੀ ਵਿਜੇਂਦਰ ਪ੍ਰਸਾਦ ਨੇ ਇਨ੍ਹਾਂ ਰਿਪੋਰਟਾਂ ‘ਤੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ। ਉਨ੍ਹਾਂ ਨੇ ਇਸ ਖ਼ਬਰ ਨੂੰ ਗਲ਼ਤ ਦੱਸਿਆ। ਉਨ੍ਹਾਂ ਕਿਹਾ ਸੀ ਕਿ ਕਰੀਨਾ ਨੂੰ ਫ਼ਿਲਮ ਆਫਰ ਨਹੀਂ ਕੀਤੀ ਗਈ। ਇਸ ਦੇ ਨਾਲ ਹੀ ਇਹ ਵੀ ਖ਼ਬਰ ਆਈ ਸੀ ਕਿ ਕਰੀਨਾ ਇਸ ਫ਼ਿਲਮ ਲਈ ਪ੍ਰਫੈਕਟ ਨਹੀਂ ਹੈ, ਇਸ ਲਈ ਇਹ ਖ਼ਬਰ ਝੂਠੀ ਹੈ। ਖੈਰ ਖ਼ਬਰ ਤਾਂ ਇਹ ਹੈ ਕਿ ਇਸ ਫ਼ਿਲਮ ‘ਚ ਰਣਵੀਰ ਸਿੰਘ ਨੂੰ ਰਾਵਣ ਦੇ ਕਿਰਦਾਰ ਦੀ ਪੇਸ਼ਕਸ਼ ਕੀਤੀ ਗਈ ਹੈ। ਹਾਲਾਂਕਿ ਇਸ ਬਾਰੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ ਹੈ।

ਕਰੀਨਾ ਦੇ ਆਉਣ ਵਾਲੇ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫ਼ਿਲਮ ‘ਲਾਲ ਸਿੰਘ ਚੱਢਾ’ ‘ਚ ਨਜ਼ਰ ਆਵੇਗੀ, ਜਿਸ ‘ਚ ਉਸ ਦੇ ਨਾਲ ਆਮਿਰ ਖ਼ਾਨ ਮੁੱਖ ਭੂਮਿਕਾ ‘ਚ ਹਨ। ਕਰੀਨਾ ਨੇ ਇਸ ਫ਼ਿਲਮ ਦੀ ਸ਼ੂਟਿੰਗ ਪਿਛਲੇ ਸਾਲ ਤਾਲਾਬੰਦੀ ਦੌਰਾਨ ਕੀਤੀ ਗਈ ਸੀ।

About admin

Check Also

ਬੱਬੂ ਮਾਨ ਨੇ ਮੁੜ ਲਿਆ ਸਰਕਾਰਾਂ ਨੂੰ ਲੰਬੇ ਹੱਥੀਂ, ਕਿਹਾ ‘ਵੋਟਾਂ ਤੋਂ ਪਹਿਲਾਂ ਹੀ ਪੱਬਾਂ ਭਾਰ ਹੋ ਗਏ…

ਪੰਜਾਬ ਦੇ ਮਸ਼ਹੂਰ ਗੀਤਕਾਰ, ਅਦਾਕਾਰ ਅਤੇ ਗਾਇਕ ਬੱਬੂ ਮਾਨ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। …

%d bloggers like this: