Breaking News
Home / ਪੰਜਾਬ / ਜੇਕਰ ਤੁਹਾਡੇ ਕੋਲ ਵੀ ਹੈ 500 ਰੁਪਏ ਦਾ ਪੁਰਾਣਾ ਨੋਟ ਤਾਂ ਕਮਾ ਸਕਦੇ ਹੋ 10,000 ਰੁਪਏ, ਜਾਣੋ ਕੀ ਹੈ ਤਰੀਕਾ

ਜੇਕਰ ਤੁਹਾਡੇ ਕੋਲ ਵੀ ਹੈ 500 ਰੁਪਏ ਦਾ ਪੁਰਾਣਾ ਨੋਟ ਤਾਂ ਕਮਾ ਸਕਦੇ ਹੋ 10,000 ਰੁਪਏ, ਜਾਣੋ ਕੀ ਹੈ ਤਰੀਕਾ

ਨਵੀਂ ਦਿੱਲੀ: 8 ਨਵੰਬਰ, 2016 ਨੂੰ ਭਾਰਤ ਸਰਕਾਰ ਨੇ 500 ਤੇ 1000 ਰੁਪਏ ਦੇ ਨੋਟ ਬੰਦ ਕਰਨ ਦਾ ਐਲਾਨ ਕੀਤਾ ਸੀ। ਸਰਕਾਰ ਵੱਲੋਂ ਅਚਾਨਕ ਕੀਤੇ ਗਏ ਇਸ ਐਲਾਨ ਨਾਲ ਦੇਸ਼ ਭਰ ‘ਚ ਹਲਚਲ ਮੱਚ ਗਈ। ਇਸ ਐਲਾਨ ਤੋਂ ਬਾਅਦ ਪੁਰਾਣੇ ਨੋਟ ਬੇਕਾਰ ਹੋ ਗਏ। ਪਰ ਇੱਥੇ ਉਹ ਤਰੀਕਾ ਦੱਸ ਰਹੇ ਹਾਂ ਜਿਸ ਨਾਲ ਜੇਕਰ ਤੁਹਾਡੇ ਕੋਲ 500 ਰੁਪਏ ਦਾ ਕੋਈ ਪੁਰਾਣਾ ਨੋਟ ਪਿਆ ਹੋਵੇ ਤਾਂ ਤੁਸੀਂ ਉਸ ਤੋਂ ਪੈਸੇ ਬਣਾ ਸਕਦੇ ਹੋ। ਪਰ ਇਸ ਲਈ ਖਾਸ ਤਰ੍ਹਾਂ ਦਾ ਨੋਟ ਹੋਣਾ ਜ਼ਰੂਰੀ ਹੈ।

ਭਾਰਤ ‘ਚ ਨੋਟ ਛਾਪਣ ‘ਚ ਕਿਸੇ ਵੀ ਤਰ੍ਹਾਂ ਦੀ ਕਮੀ ਹੋ ਜਾਂਦੀ ਹੈ ਤਾਂ ਉਹ ਨੋਟ ਖਾਸ ਹੋ ਜਾਂਦਾ ਹੈ। ਅੱਜ ਇੱਥੇ ਜਿਸ ਨੋਟ ਬਾਰੇ ਚਰਚਾ ਕਰਨ ਜਾ ਰਹੇ ਹਾਂ ਉਹ ਨੋਟ ਵੀ ਕੁਝ ਇਸ ਤਰ੍ਹਾਂ ਖਾਸ ਹੈ। ਇਸ ਨੋਟ ਨੂੰ ਛਾਪਣ ‘ਚ ਵਿਸ਼ੇਸ਼ ਪ੍ਰਕਾਰ ਦੀ ਤਰੁੱਟੀ ਹੋ ਗਈ ਸੀ। ਇਸ ਲਈ ਲੋਕ ਇਸ ਨੋਟ ਲਈ ਹਜ਼ਾਰਾਂ ਰੁਪਏ ਖਰਚਣ ਲਈ ਤਿਆਰ ਹਨ।

ਇਕ ਗਲਤੀ ਨਾਲ ਨੋਟ ਬਣਿਆ ਖਾਸ

ਨੋਟਬੰਦੀ ਤੋਂ ਬਾਅਦ 500 ਰੁਪਏ ਦਾ ਸਾਰੇ ਪੁਰਾਣੇ ਨੋਟ ਬੇਕਾਰ ਹੋ ਗਏ। ਪਰ ਉਨ੍ਹਾਂ ਬੇਕਾਰ ਨੋਟਾਂ ਤੋਂ ਤੁਸੀਂ ਹਜ਼ਾਰਾਂ ਰੁਪਏ ਦੀ ਕਮਾਈ ਕਰ ਸਕਦੇ ਹੋ। ਇਨ੍ਹਾਂ ਨੋਟਾਂ ਨੂੰ ਤੁਸੀਂ ਆਨਲਾਈਨ 5,000 ਰੁਪਏ ਜਾਂ 10,000 ਰੁਪਏ ‘ਚ ਵੇਚ ਸਕਦੇ ਹੋ। ਅਸੀਂ ਜਿਸ ਖਾਸ ਨੋਟ ਦੀ ਗੱਲ ਕਰ ਰਹੇ ਹਾਂ ਉਸ ਦੀ ਕੀਮਤ ਘੱਟੋ ਘੱਟ 5000 ਰੁਪਏ ਹੈ। ਦਰਅਸਲ ਇਸ ਖਾਸ ਨੋਟ ‘ਤੇ ਸੀਰੀਅਲ ਨੰਬਰ ਦੋ ਵਾਰ ਛਪ ਗਿਆ ਹੈ। ਜੇਕਰ ਤੁਹਾਡੇ ਕੋਲ 500 ਰੁਪਏ ਦਾ ਇਹ ਖਾਸ ਨੋਟ ਜਿਸ ‘ਚ ਸੀਰੀਅਲ ਨੰਬਰ ਦੋ ਵਾਰ ਛਪਿਆ ਹੈ ਤਾਂ ਤੁਸੀਂ ਉਸ ਦੇ ਬਦਲੇ 5000 ਰੁਪਏ ਕਮਾ ਸਕਦੇ ਹੋ।

About admin

Check Also

ਦਿਲਜੀਤ ਦੋਸਾਂਝ ਦੀਆਂ ਕਾਲੀਆਂ ਲੱਤਾਂ ਨੂੰ ਲੋਕਾਂ ਕੀਤੀਆਂ ਟਿੱਚਰਾਂ, ਫਿਰ ਦਿਲਜੀਤ ਨੇ ਦਿੱਤਾ ਜਵਾਬ

ਦਿਲਜੀਤ ਦੋਸਾਂਝ ਦੀਆਂ ਕਾਲੀਆਂ ਲੱਤਾਂ ਨੂੰ ਲੋਕਾਂ ਕੀਤੀਆਂ ਟਿੱਚਰਾਂ, ਫਿਰ ਦਿਲਜੀਤ ਨੇ ਦਿੱਤਾ ਜਵਾਬ ਪੰਜਾਬੀ …

%d bloggers like this: